15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਦਸੰਬਰ ਦੇ ਅੰਤ ਤੱਕ ਠੰਢ ਫੜੇਗੀ ਜ਼ੋਰ : ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਕੀਤੀ ਜਾਰੀ

ਅਜੀਤ ਡੈਸਕ 27-12-2025
ਅੰਮਿ੍ਤਸਰ, 26 ਦਸੰਬਰ (ਰੇਸ਼ਮ ਸਿੰਘ)-ਦਸੰਬਰ ਮਹੀਨੇ ਦੇ ਅੰਤ ਤੱਕ ਠੰਢ ਹੋਰ ਜ਼ੋਰ ਫੜ ਸਕਦੀ ਹੈ ਜਿਸ ਦੌਰਾਨ ਆਮ ਲੋਕਾਂ ਖਾਸਕਰ ਬੱਚਿਆਂ ਤੇ ਬਜ਼ੁਰਗਾਂ ਲਈ ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ ਕੀਤੀ ਹੈ | ਸਿਹਤ ਵਿਭਾਗ ਵਲੋਂ 29 ਦਸੰਬਰ ਤੱਕ ਜ਼ਾਰੀ ਹੋਏ ਔਰੇਂਜ ਅਲਰਟ ਸੰਬੰਧੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਵਜੰਮੇ ਬੱਚਿਆਂ ਤੇ ਛੋਟੇ ਬੱਚਿਆਂ ਨੂੰ ਠੰਢ ਲਗਣ ਤੋਂ ਬਚਾਅ ਲਈ ਵਿਸੇਸ਼ ਧਿਆਨ ਰੱਖਣ | ਧੁੰਦ ਤੋਂ ਬਿਨਾਂ ਭਾਵੇਂ ਕੁਝ ਦਿਨ ਰਾਹਤ ਮਿਲੀ ਹੈ ਪਰ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਧੁੰਦ ਜ਼ੋਰ ਪਾ ਸਕਦੀ ਹੈ ਤੇ ਵਿਜੀਬਿਲਟੀ ਜ਼ੀਰੋ ਹੋ ਸਕਦੀ ਹੈ | ਏ. ਡੀ. ਸੀ. ਪੀ. ਸ੍ਰੀਮਤੀ ਅਮਨਦੀਪ ਕੌਰ ਨੇ ਕਿਹਾ ਕਿ ਧੁੰਦ 'ਚ ਬਿਨਾਂ ਕੰਮ ਤੋਂ ਲੋਕਾਂ ਨੂੰ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਟਰੈਫਿਕ ਪੁਲਿਸ ਵਲੋਂ ਰਸਤੇ ਚੌਂਕਾ ਤੇ ਜਾਨਵਰਾਂ ਦੇ ਸਿੰਘਾਂ 'ਤੇ ਰਿਫਲੈਕਟਰ ਲਾਏ ਜਾ ਰਹੇ ਹਨ ਤਾਂ ਜੋ ਧੁੰਦ ਕਾਰਨ ਵਾਪਰਨ ਵਾਲੇ ਹਾਦਸਿਆਂ ਤੋਂ ਬਚਾਅ ਹੋ ਸਕੇ | ਸ਼ਹਿਰ 'ਚ ਲਗ ਰਹੇ ਟਰੈਫਿਕ ਜਾਮ ਬਾਰੇ ਉਨ੍ਹਾਂ ਦੱਸਿਆ ਕਿ ਇਸ ਲਈ ਟਰੈਫਿਕ ਜ਼ੋਨ ਇੰਚਾਰਜਾਂ ਵਲੋਂ ਸ਼ਹਿਰ 'ਚ ਟਰੈਫਿਕ ਜਾਮ ਦੀ ਸਮਸਿਆ ਨੂੰ ਹੱਲ ਕਰਨ ਤੇ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ | ਅੱਜ ਸੜਕਾਂ ਤੇ ਰਾਹਾਂ 'ਚੋਂ ਰੇਹੜੀ ਫੜੀ ਵਾਲਿਆਂ ਦੇ ਨਾਜਾਇਜ਼ ਕਬਜੇ ਹਟਾਏ ਗਏ ਹਨ | ਨਾਕਾਬੰਦੀ ਕਰਕੇ ਵਾਹਨਾਂ 'ਤੇ ਕਾਲੀਆਂ ਫਿਲਮਾਂ, ਜਾਲੀਆਂ, ਬੁਲੇਟ ਦੇ ਪਟਾਕੇ ਮਰਵਾਉਣ ਤੇ ਬਿਨ੍ਹਾਂ ਹੈਲਮਟ ਤੋਂ ਡਰਾਇਵਿੰਗ ਕਰਨ ਦੇ ਚਲਾਨ ਕੱਟੇ ਜਾ ਰਹੇ ਹਨ |
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਅੰਮਿ੍ਤਸਰ ਡਾਕ ਵਿਭਾਗ ਲੋਕਾਂ ਦੀ ਸੇਵਾ 'ਚ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ : ਪ੍ਰਵੀਨ ਪ੍ਰਸੂਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।