15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਜਲਿ੍ਹਆਂਵਾਲਾ ਬਾਗ ਵਿਖੇ ਮਨਾਇਆ ਊਧਮ ਸਿੰਘ ਦਾ ਜਨਮ ਦਿਵਸ

ਅਜੀਤ ਡੈਸਕ 27-12-2025
ਅੰਮਿ੍ਤਸਰ, 26 ਦਸੰਬਰ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ ਦੇ ਸੁਰੱਖਿਆ ਅਧਿਕਾਰੀਆਂ ਏ. ਐੱਸ. ਆਈ. ਬਖਮਿੰਦਰ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ, ਬਲਦੇਵ ਸਿੰਘ, ਪੂਨਮ ਕੌਰ ਸਮੇਤ ਐੱਸ. ਆਈ. ਐੱਸ. ਸਕਿਓਰਟੀ ਦੇ ਮਨਦੀਪ ਸਿੰਘ, ਰਵਿੰਦਰਪਾਲ ਸਿੰਘ ਆਦਿ ਵਲੋਂ ਸਮਾਰਕ ਵਿਖੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਏ. ਐੱਸ. ਆਈ. ਰਣਜੀਤ ਸਿੰਘ ਅਤੇ ਹੋਰ ਕਰਮਚਾਰੀਆਂ ਵਲੋਂ ਸ਼ਹੀਦ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ 'ਸ਼ਹੀਦ ਊਧਮ ਸਿੰਘ ਅਮਰ ਰਹੇ' ਦੇ ਨਾਅਰੇ ਲਗਾਏ ਗਏ | ਇਸ ਮੌਕੇ ਬਾਗ਼ 'ਚ ਹਾਜ਼ਰ ਸੈਲਾਨੀਆਂ ਅਤੇ ਸਥਾਨਕ ਨਾਗਰਿਕਾਂ ਨੂੰ ਸੁਰੱਖਿਆ ਅਧਿਕਾਰੀਆਂ ਵਲੋਂ ਸ਼ਹੀਦ ਊਧਮ ਸਿੰਘ ਦੇ ਕ੍ਰਾਂਤੀਕਾਰੀ ਜੀਵਨ ਅਤੇ ਸ਼ਹਾਦਤ ਬਾਰੇ ਜਾਣਕਾਰੀ ਵੀ ਦਿੱਤੀ ਗਈ | ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੀ ਕਿਸੇ ਵੀ ਕੌਮੀ ਯੂਨੀਵਰਸਿਟੀ 'ਚ ਸ਼ਹੀਦ ਊਧਮ ਸਿੰਘ ਚੇਅਰ ਸਥਾਪਿਤ ਕਰਨ, ਪਾਰਲੀਮੈਂਟ 'ਚ ਸ਼ਹੀਦ ਦਾ ਬੁੱਤ ਸਥਾਪਿਤ ਕਰਨ ਅਤੇ ਕੌਮੀ ਸ਼ਹੀਦ ਦਾ ਦਰਜਾ ਦੇਣ ਆਦਿ ਦੀ ਮੰਗ ਵੀ ਕੀਤੀ |
ਪਿਛਲੀ ਖ਼ਬਰ ਭਾਜਪਾ ਆਗੂ ਜਗਮੋਹਨ ਸਿੰਘ ਰਾਜੂ ਵਲੋਂ ਅੰਮਿ੍ਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ ਪੰਜਾਬ ਸਰਕਾਰ ਸ਼ਲਾਘਾ <br/>... ਅਗਲੀ ਖ਼ਬਰ ਮੂਰਤੀਕਾਰ ਪਦਮ ਵਿਭੂਸ਼ਨ ਰਾਮ ਵੀ ਸੁਤਾਰ ਨੂੰ ਆਰਟ ਗੈਲਰੀ 'ਚ ਕੀਤਾ ਗਿਆ ਯਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।