13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

21 ਮੈਂਬਰੀ ਡਿਵੈੱਲਪਮੈਂਟ ਕਮੇਟੀ ਨੇ ਦੁੱਧ ਦਾ ਲੰਗਰ ਲਗਾਇਆ

ਅਜੀਤ ਡੈਸਕ 26-12-2025
ਅੰਮਿ੍ਤਸਰ, 25 ਦਸੰਬਰ (ਹਰਮਿੰਦਰ ਸਿੰਘ)- ਸ੍ਰੀ ਗੁਰੂ ਅਮਰਦਾਸ ਐਵੀਨਿਊ ਵਿਖੇ 21 ਮੈਂਬਰੀ ਡਿਵੈਲਪਮੈਂਟ ਕਮੇਟੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਲਾਕੇ ਦੇ ਏ ਬਲਾਕ ਵਿਖੇ ਦੁੱਧ ਦਾ ਲੰਗਰ ਲਗਾਇਆ ਗਿਆ | ਕਮੇਟੀ ਦੇ ਪ੍ਰਧਾਨ ਅਤੇ ਭਾਜਪਾ ਆਗੂ ਬਲਕਾਰ ਸਿੰਘ ਸੋਹਲ ਨੇ ਕਿਹਾ ਕਿ ਬਾਬਾ ਮੋਤੀ ਰਾਮ ਮਹਿਰਾ ਨੂੰ ਯਾਦ ਕਰਦੇ ਹੋਏ ਸੰਗਤ 'ਚ ਦੁੱਧ ਦਾ ਲੰਗਰ ਵਰਤਾਇਆ ਜਾ ਰਿਹਾ ਹੈ | ਇਸ ਮੌਕੇ ਕਮੇਟੀ ਵਲੋਂ ਰਾਮੇਸ਼ਵਰ ਦੱਤ ਸ਼ਰਮਾ, ਦੀਵਾਨ ਸਿੰਘ, ਪਵਨ ਕੁਮਾਰ, ਏ.ਪੀ.ਐੱਸ. ਭੰਗੂ, ਵਿਨੋਦ ਸ਼ਰਮਾ, ਬਲਬੀਰ ਸਿੰਘ ਨਾਗਰਾ, ਅਵਤਾਰ ਸਿੰਘ ਭੱਲਾ, ਬਲਜੀਤ ਸਿੰਘ ਔਲਖ, ਸੰਜੀਵ ਕੁਮਾਰ, ਹੀਰਾ ਸਿੰਘ, ਬਲਜੀਤ ਸਿੰਘ ਭਿੱਟੇਵੱਡ, ਸਵਿੰਦਰ ਪਾਲ ਪੁੰਜ, ਲਖਵਿੰਦਰ ਸਿੰਘ, ਬੀਬੀ ਪੂਨਮ ਮਲਹੋਤਰਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਾਟਕ '1675' ਦਾ ਵਿਰਸਾ ਵਿਹਾਰ 'ਚ ਹੋਇਆ ਮੰਚਨ ਅਗਲੀ ਖ਼ਬਰ ਦਾਣਾ ਮੰਡੀ ਵਿਖੇ ਲੋੜਵੰਦਾਂ ਲਈ ਵਸਤਰ ਵੰਡ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।