13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਾਟਕ '1675' ਦਾ ਵਿਰਸਾ ਵਿਹਾਰ 'ਚ ਹੋਇਆ ਮੰਚਨ

ਅਜੀਤ ਡੈਸਕ 26-12-2025
ਅੰਮਿ੍ਤਸਰ, 25 ਦਸੰਬਰ (ਹਰਮਿੰਦਰ ਸਿੰਘ)-ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਡਾ: ਅਮਰਜੀਤ ਸਿੰਘ ਗਰੇਵਾਲ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ '1675' ਦਾ ਮੰਚਣ ਵਿਰਸਾ ਵਿਹਾਰ ਦੇ ਸ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ 'ਚ ਪੂਰੇ ਸਤਿਕਾਰ ਨਾਲ ਕੀਤਾ ਗਿਆ |
1675 ਇਹ ਸਾਲ ਸਿਰਫ਼ ਇਕ ਤਾਰੀਖ ਨਹੀਂ, ਮਨੁੱਖੀ ਚੇਤਨਾ ਦੇ ਵਿਕਾਸ ਵਿਚ ਇਕ ਕੌਸਮਿਕ ਧਮਾਕਾ ਸੀ | 1675 ਉਹ ਪਲ, ਜਦੋਂ ਗੁਰੂ ਤੇਗ਼ ਬਹਾਦਰ ਜੀ ਨੇ ਦੂਜੇ ਦੇ ਦੂਜੇਪਣ ਦੀ ਰੱਖਿਆ ਲਈ ਆਪਣਾ ਸੀਸ ਦੇ ਕੇ ਸਰਬੱਤ ਦੇ ਭਲੇ ਦੀ ਪ੍ਰੰਪਰਾ ਤੋਰੀ | ਜਦੋਂ ਸ਼ਕਤੀ ਦੀਆਂ ਤਲਵਾਰਾਂ ਹਾਰ ਗਈਆਂ ਅਤੇ ਪ੍ਰੇਮ ਅਮਰ ਹੋ ਗਿਆ | ਇਸ ਨਾਟਕ 'ਚ ਡਾ: ਆਤਮਾ ਸਿੰਘ ਗਿੱਲ, ਸਾਜਨ ਕੋਹਿਨੂਰ, ਗੁਰਦਿੱਤ ਸਿੰਘ, ਹਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਗੁਰਲੀਨ ਕੌਰ, ਹਰਸ਼ਿਤਾ, ਅਕਾਸ਼, ਯੁਵੀ ਨਾਇਕ, ਵਿਸ਼ੂ, ਇਮੈਨੂਅਲ ਸਿੰਘ, ਵਿਕਾਸ਼ ਜੋਸ਼ੀ, ਰੋਬਿਨ, ਇੰਦਰ, ਨਿਤਿਨ, ਸੁਖਮਨ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ | ਨਾਟਕ ਦਾ ਗੀਤ ਤੇ ਸੰਗੀਤ ਕੁਸ਼ਾਗਰ ਕਾਲੀਆ ਵਲੋਂ ਦਿੱਤਾ ਗਿਆ | ਰੋਸ਼ਨੀ ਪ੍ਰਭਾਵ ਹਰਮੀਤ ਸਿੰਘ ਭੁੱਲਰ ਵਲੋਂ ਦਿੱਤਾ ਗਿਆ |
ਇਸ ਮੌਕੇ ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਕਰਮਜੀਤ ਸਿੰਘ, ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ, ਡਾ: ਅਮਰਜੀਤ ਗਰੇਵਾਲ, ਸਵਰਨਜੀਤ ਸਵੀ ਚੇਅਰਮੈਨ ਪੰਜਾਬ ਆਰਟਸ ਕਾਊਾਸਲ, ਨਿਰਵੈਲ ਸਿੰਘ ਯੂ.ਐਸ.ਏ, ਖਾਲਸਾ ਕਾਲਜ ਦੇ ਪਿ੍ੰਸੀਪਲ ਡਾ: ਆਤਮ ਸਿੰਘ ਰੰਧਾਵਾ, ਡਾ: ਅਰਵਿੰਦਰ ਕੌਰ ਧਾਲੀਵਾਲ, ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਹਰਮੀਤ ਆਰਟਿਸਟ, ਗੁਰਦੇਵ ਸਿੰਘ ਮਹਿਲਾਂਵਾਲਾ, ਟੀ. ਐਸ. ਰਾਜਾ, ਭੂਪਿੰਦਰ ਸਿੰਘ ਸੰਧੂ, ਅਦਾਕਾਰ ਗੁਰਤੇਜ ਮਾਨ, ਪਵਨਦੀਪ, ਹਰਿੰਦਰ ਸੋਹਲ ਸਮੇਤ ਵੱਡੀ ਗਿਣਤੀ 'ਚ ਨਾਟ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਅੰਮਿ੍ਤਸਰ ਨੇ ਕਰੀਅਰ ਕਾਊਾਸਲਿੰਗ ਸੈਮੀਨਾਰ ਕਰਵਾਇਆ ਅਗਲੀ ਖ਼ਬਰ 21 ਮੈਂਬਰੀ ਡਿਵੈੱਲਪਮੈਂਟ ਕਮੇਟੀ ਨੇ ਦੁੱਧ ਦਾ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।