26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਗੁੰਮ ਤੇ ਚੋਰੀਸ਼ੁਦਾ ਮੋਬਾਈਲ ਲੱਭ ਕੇ ਕੀਤੇ ਲੋਕਾਂ ਦੇ ਹਵਾਲੇ- ਏ.ਸੀ.ਪੀ. ਸ਼ਿਵਦਰਸ਼ਨ ਸਿੰਘ

ਅਜੀਤ ਡੈਸਕ 10-12-2025

ਅੰਮਿ੍ਤਸਰ, 9 ਦਸੰਬਰ (ਰੇਸ਼ਮ ਸਿੰਘ)-ਬੀਤੇ ਦਿਨ ਗੁੰਮ ਤੇ ਚੋਰੀ ਹੋਏ ਮੋਬਾਈਲ ਫੋਨ ਪੁਲਿਸ ਵਲੋਂ ਲੱਭ ਕੇ ਲੋਕਾਂ ਦੇ ਹਵਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਗੁੰਮ ਹੋਏ 8 ਮੋਬਾਈਲ ਫੋਨ ਪੁਲਿਸ ਵਲੋਂ ਮੁੜ ਸ਼ਹਿਰ ਦੇ ਲੋਕਾਂ ਦੇ ਹਵਾਲੇ ਕੀਤੇ ਗਏ ਹਨ | ਇਹ ਪ੍ਰਗਟਾਵਾ ਅੱਜ ਇੱਥੇ ਏ.ਸੀ.ਪੀ. ਪੱਛਮੀ ਸ਼ਿਵਦਰਸ਼ਨ ਸਿੰਘ ਸੰਧੂ ਨੇ ਲੋਕਾਂ ਨੂੰ ਮੋਬਾਈਲ ਫੋਨ ਸੌਂਪਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵੀ 43 ਮੋਬਾਈਲ ਫੋਨ ਲੋਕਾਂ ਨੂੰ ਲੱਭ ਕੇ ਵਾਪਸ ਮੋੜੇ ਗਏ ਸਨ ਅਤੇ ਟੈਕਨੀਕਲ ਟੀਮ ਜਿਸ 'ਚ ਆਈ.ਟੀ. ਸੈੱਲ ਦੀ ਮੁਲਾਜ਼ਮ ਕ੍ਰਿਸ਼ਮਾ ਵਲੋਂ ਮੋਬਾਈਲ ਫੋਨ ਲੱਭਣ 'ਚ ਅਹਿਮ ਭੂਮਿਕਾ ਨਿਭਾਈ ਗਈ | ਜਿਸ ਉਪਰੰਤ ਅੱਜ ਰਮਾ ਪਤਨੀ ਅਰੁਣ ਕੁਮਾਰ, ਜਗਜੀਤ ਸਿੰਘ, ਰਾਘਵ, ਨਸੀਬ ਸਿੰਘ ਥਾਣੇਦਾਰ, ਸ਼ਿਵਮ, ਸੁਭਾਸ਼ ਚੰਦਰ, ਸ਼ੰਕਰ ਦੇਵੀ, ਵਿਸ਼ਾਲ ਕੁਮਾਰ ਨੂੰ ਉਨ੍ਹਾਂ ਦੇ ਕੀਮਤੀ ਫੋਨ ਲੱਭ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਗਏ ਹਨ |

ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਇੰਡੀਗੋ ਏਅਰਲਾਈਨ ਦੀਆਂ 10 ਘਰੇਲੂ ਉਡਾਣਾਂ ਰੱਦ ਅਗਲੀ ਖ਼ਬਰ ਪਿੰਡ ਪੰਜਗਰਾਈਾ ਨਿੱਝਰਾਂ ਦੇ ਜਤਿੰਦਰਪਾਲ ਸਿੰਘ ਦੀ ਕੈਨੇਡਾ 'ਚ ਭੇਦਭਰੇ ਹਾਲਾਤ 'ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।