26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪਿੰਡ ਪੰਜਗਰਾਈਾ ਨਿੱਝਰਾਂ ਦੇ ਜਤਿੰਦਰਪਾਲ ਸਿੰਘ ਦੀ ਕੈਨੇਡਾ 'ਚ ਭੇਦਭਰੇ ਹਾਲਾਤ 'ਚ ਮੌਤ

ਅਜੀਤ ਡੈਸਕ 10-12-2025
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਸੱਤ ਸਮੁੰਦਰੋਂ ਪਾਰ ਕੈਨੇਡਾ ਦੀ ਧਰਤੀ 'ਤੇ ਰਹਿ ਰਹੇ ਕਸਬਾ ਅਜਨਾਲਾ ਨੇੜਲੇ ਪਿੰਡ ਪੰਜਗਰਾਈਾ ਨਿੱਝਰਾਂ ਨਾਲ ਸੰਬੰਧਿਤ 50 ਸਾਲਾ ਜਤਿੰਦਰਪਾਲ ਸਿੰਘ ਭਰਾਤਾ ਪੱਤਰਕਾਰ ਜਗਜੀਤ ਸਿੰਘ ਜੱਗਾ ਦੀ ਅੱਜ ਭੇਦਭਰੇ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ, ਵਿਦੇਸ਼ੀ ਧਰਤੀ ਤ'ੇ ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿਚ ਮਾਤਮ ਪਸਰ ਗਿਆ | 'ਅਜੀਤ' ਨਾਲ ਭਰੇ ਮਨ ਨਾਲ ਜਾਣਕਾਰੀ ਸਾਂਝੀ ਕਰਦਿਆਂ ਮਿ੍ਤਕ ਜਤਿੰਦਰਪਾਲ ਸਿੰਘ ਕੈਨੇਡਾ ਦੇ ਭਰਾ ਜਗਜੀਤ ਸਿੰਘ ਜੱਗਾ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਜਤਿੰਦਰਪਾਲ ਸਿੰਘ ਕਰੀਬ 7 ਵਰ੍ਹੇ ਪਹਿਲਾਂ ਆਪਣੀ ਇਕਲੌਤੀ ਧੀ ਕੋਲ ਆਪਣੀ ਪਤਨੀ ਸਮੇਤ ਗਿਆ ਸੀ, ਜਿੱਥੇ ਉਹ ਕੰਮਕਾਰ ਕਰ ਆਪਣੇ ਪਰਿਵਾਰ ਦਾ ਸਹਿਯੋਗ ਕਰ ਰਿਹਾ ਸੀ ਕਿ ਅੱਜ ਉਹ ਜਦ ਕੰਮਕਾਜ ਨਿਪਟਾ ਕੇ ਇਕ ਨੌਜਵਾਨ ਨੂੰ ਉਸਦੇ ਘਰ ਛੱਡਣ ਲਈ ਗਿਆ ਤਾਂ ਕਾਫੀ ਸਮਾਂ ਆਪਣੇ ਘਰ ਨਹੀਂ ਵਾਪਸ ਪਰਤਿਆ, ਜਿਸ ਤੋਂ ਬਾਅਦ ਜਦੋਂ ਪਰਿਵਾਰ ਵਲੋਂ ਮੇਰੇ ਭਰਾ ਜਤਿੰਦਰਪਾਲ ਸਿੰਘ ਦੀ ਭਾਲ ਕੀਤੀ ਗਈ ਤਾਂ ਉਹ ਉਸੇ ਨੌਜਵਾਨ ਦੇ ਘਰ 'ਚੋਂ ਮਿ੍ਤਕ ਹਾਲਤ ਵਿਚ ਮਿਲਿਆ | ਉਨ੍ਹਾਂ ਦੱਸਿਆ ਕਿ ਕੈਨੇਡਾ ਪੁਲਿਸ ਵਲੋਂ ਜਤਿੰਦਰਪਾਲ ਸਿੰਘ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸ ਦੁੱਖ ਦੀ ਘੜੀ 'ਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਪੱਤਰਕਾਰ ਜਗਜੀਤ ਸਿੰਘ ਜੱਗਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿਚ ਉਹ ਪਰਿਵਾਰ ਦੇ ਨਾਲ ਹਨ ਅਤੇ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਜੋ ਵੀ ਮਦਦ ਦੀ ਲੋੜ ਪਈ ਉਹ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ |
ਪਿਛਲੀ ਖ਼ਬਰ ਗੁੰਮ ਤੇ ਚੋਰੀਸ਼ੁਦਾ ਮੋਬਾਈਲ ਲੱਭ ਕੇ ਕੀਤੇ ਲੋਕਾਂ ਦੇ ਹਵਾਲੇ- ਏ.ਸੀ.ਪੀ. ਸ਼ਿਵਦਰਸ਼ਨ ਸਿੰਘ ਅਗਲੀ ਖ਼ਬਰ ਜਦੋਂ ਕਿਸਾਨ ਯੂਨੀਅਨ ਨੇ ਲਗਾ ਦਿੱਤਾ ਪਟਵਾਰ ਖਾਨੇ ਨੂੰ ਜਿੰਦਾ * ਕੰਮਕਾਜ ਲਈ ਆਏ ਲੋਕ ਤੇ ਵਿਦਿਆਰਥੀ ਹੋਏ ਖੱਜਲ ਖੁਆਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।