17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਜਨਰਲ ਸਟੋਰ 'ਚ ਲੱਗੀ ਅੱਗ

ਅਜੀਤ ਡੈਸਕ 09-12-2025

ਅੰਮਿ੍ਤਸਰ, 8 ਦਸੰਬਰ (ਹਰਮਿੰਦਰ ਸਿੰਘ)-ਸਥਾਨਕ ਬਟਾਲਾ ਰੋਡ ਵਿਖੇ ਇਕ ਡਿਪਾਰਟਮੈਂਟਲ ਸਟੋਰ ਵਿਖੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ | ਜਿਸ ਦੀ ਜਾਣਕਾਰੀ ਮਿਲਦੇ ਹੀ ਫਾਇਰ ਬਿ੍ਗੇਡ ਦੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ |ਮਿਲੀ ਜਾਣਕਾਰੀ ਅੱਜ ਰਾਤ ਨੂੰ ਬਟਾਲਾ ਰੋਡ ਵਿਖੇ ਵਿਜੇ ਨਗਰ ਗਲੀ ਨੰ: 5 'ਚ ਸਥਿਤ ਬਹੁ ਮੰਜ਼ਿਲ ਦਾਨਿਸ਼ ਜਨਰਲ ਸਟੋਰ ਦੀ ਦੁਕਾਨ ਦੀ ਉਪਰ ਵਾਲੀ ਮੰਜ਼ਿਲ 'ਚ ਅਚਾਨਕ ਅੱਗ ਲੱਗ ਗਈ | ਇਸ ਘਟਨਾ ਦੀ ਸਥਾਨਕ ਲੋਕਾਂ ਵਲੋਂ ਫਾਇਰ ਬਿ੍ਗੇਡ ਨੂੰ ਇਤਲਾਹ ਕੀਤੀ | ਜਿਸ 'ਤੇ ਨਗਰ ਨਿਗਮ ਦੇ ਫਾਇਰ ਸਟੇਸ਼ਨ ਅਤੇ ਢਾਬ ਬਸਤੀ ਰਾਮ ਫਾਇਰ ਸਟੇਸ਼ਨ ਤੋਂ ਫਾਇਰ ਬਿ੍ਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਲਿਆ | ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ |

ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਇੰਡੀਗੋ ਏਅਰਲਾਈਨ ਦੀਆਂ ਮੁੜ 18 ਉਡਾਣਾਂ ਰੱਦ ਅਗਲੀ ਖ਼ਬਰ ਦਿਲ ਦੇ ਗੰਭੀਰ ਬਿਮਾਰ ਨੂੰ ਲਿਵਾਸਾ ਹਸਪਤਾਲ 'ਚ ਇਲਾਜ ਉਪਰੰਤ ਮਿਲਿਆ ਨਵਾਂ ਜੀਵਨ: ਡਾ: ਅਨਿਲ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।