ਅੰਮਿ੍ਤਸਰ, 8 ਦਸੰਬਰ (ਰੇਸ਼ਮ ਸਿੰਘ)-ਲਿਵਾਸਾ ਹਸਪਤਾਲ 'ਚ ਦਿਲ ਦੇ ਗੰਭੀਰ ਰੂਪ ਨਾਲ ਬਿਮਾਰ ਮਰੀਜ਼ ਨੂੰ ਅਤਿ ਆਧੁਨਿਕ ਕੋਰੋਨਰੀ ਇੰਟਰਵੈਂਸ਼ਨ ਟੈਕਨਾਲੋਜੀ ਨਾਲ ਸਫਲ ਇਲਾਜ ਤੋਂ ਬਾਅਦ ਨਵਾਂ ਜੀਵਨ ਮਿਲਿਆ ਹੈ | ਇਹ ਪ੍ਰਗਟਾਵਾ ਸੀਨੀਅਰ ਕੰਸਲਟੈਂਟ-ਇੰਟਰਵੈਂਸ਼ਨਲ ਕਾਰਡੀਓਲੋਜੀ ਡਾ. ਅਨਿਲ ਸ਼ਰਮਾ ਨੇ ਕਰਦਿਆਂ ਦੱਸਿਆ ਕਿ ਉੱਚ ਜੋਖ਼ਮ ਵਾਲੇ ਇਲਾਜ ਪ੍ਰਣਾਲੀ ਦੀ ਯੋਜਨਾ ਬਣਾਈ | ਇਲਾਜ ਨੇ ਨਾ ਸਿਰਫ ਦਿਲ ਵਿਚ ਖੂਨ ਦਾ ਪ੍ਰਵਾਹ ਹੀ ਬਹਾਲ ਕੀਤਾ, ਬਲਕਿ ਮਰੀਜ਼ ਨੂੰ ਨਵੀਂ ਜ਼ਿੰਦਗੀ ਵੀ ਦਿੱਤੀ | ਡਾ. ਸ਼ਰਮਾ ਨੇ ਦੱਸਿਆ ਕਿ ਮਰੀਜ਼ ਨੂੰ ਕ੍ਰੋਨਿਕ ਟੋਟਲ ਓਕਲੂਜ਼ਨ ਬਿਮਾਰੀ ਸੀ ਇੱਕ ਅਜਿਹੀ ਸਥਿਤੀ ਜਿਸ ਵਿੱਚ ਕੋਰੋਨਰੀ ਧਮਣੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ ਅਤੇ ਰਵਾਇਤੀ ਇਲਾਜ ਦੇ ਵਿਕਲਪ ਸੀਮਤ ਸਫਲਤਾ ਪ੍ਰਦਾਨ ਕਰਦੇ ਹਨ | ਡਾ. ਸ਼ਰਮਾ ਨੇ ਕਿਹਾ ਕਿ ਬਿਮਾਰੀ ਦੀ ਗੁੰਝਲਤਾ ਅਤੇ ਗੰਭੀਰਤਾ ਦੇ ਮੱਦੇਨਜ਼ਰ ਇਸ ਮਾਮਲੇ ਵਿਚ ਇਕ ਬਹੁਤ ਹੀ ਵਿਸ਼ੇਸ਼ ਪਹੁੰਚ ਦੀ ਜ਼ਰੂਰਤ ਸੀ | ਉਨ੍ਹਾਂ ਅੱਗੇ ਕਿਹਾ ਕਿ ਇਹ ਸਫਲ ਪ੍ਰਕਿਰਿਆ ਕਾਰਡੀਓਲੋਜੀ ਵਿਚ ਇਕ ਨਵੇਂ ਯੁੱਗ ਦੀ ਨੁਮਾਇੰਦਗੀ ਕਰਦੀ ਹੈ |