17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਅੰਮਿ੍ਤਸਰ ਹਵਾਈ ਅੱਡੇ 'ਤੇ ਇੰਡੀਗੋ ਏਅਰਲਾਈਨ ਦੀਆਂ ਮੁੜ 18 ਉਡਾਣਾਂ ਰੱਦ

ਅਜੀਤ ਡੈਸਕ 09-12-2025

ਰਾਜਾਸਾਂਸੀ, 8 ਦਸੰਬਰ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਲਗਾਤਾਰ ਇੰਡੀਗੋ ਏਅਰਲਾਈਨ ਦੀਆਂ ਉਡਾਣਾਂ ਰੱਦ ਹੋ ਰਹੀਆਂ ਹਨ, ਜਿਸ ਅੱਜ ਵੀ ਪਹਿਲੇ ਦਿਨਾਂ ਤਰ੍ਹਾਂ 18 ਉਡਾਣਾਂ ਰੱਦ ਰਹੀਆਂ | ਇਨ੍ਹਾਂ 'ਚ ਤਿੰਨ ਉਡਾਣਾਂ ਦਿੱਲੀ, ਦੋ ਉਡਾਣਾਂ ਸ੍ਰੀ ਨਗਰ, ਪੁਣੇ, ਬੈਂਗਲੌਰ, ਕਲਕੱਤਾ, ਮੁੰਬਈ, ਅਹਿਮਦਾਬਾਦ, ਤੋਂ ਏਥੇ ਪੁੱਜਣ 'ਤੇ ਰਵਾਨਾ ਹੋਣ ਵਾਲੀਆਂ ਅੱਜ ਵੀ 18 ਉਡਾਣਾਂ ਰੱਦ ਰਹੀਆਂ | ਇਸ ਤੋਂ ਇਲਾਵਾ ਦੁਬਈ ਤੋਂ ਏਥੇ ਸਵੇਰੇ 7.50 ਵਜੇ ਪੁੱਜਣ ਵਾਲੀ ਸਪਾਈਸ ਜੈੱਟ ਦੀ ਉਡਾਣ ਨੰਬਰ-5 ਜੀ-56 ਆਪਣੇ ਸਮੇਂ ਤੋਂ ਕਰੀਬ ਸਵਾ ਘੰਟਾ ਦੇਰੀ ਨਾਲ ਪਹੁੰਚੀ | ਲਗਾਤਾਰ ਅੱਜ ਵੀ ਕੁਝ ਯਾਤਰੀ ਸਫਰ ਲਈ ਆਪਣੀਆਂ ਟਿਕਟਾਂ ਦੀ ਪੁਸ਼ਟੀ ਕਰਨ ਲਈ ਅੰਮਿ੍ਤਸਰ ਹਵਾਈ ਅੱਡੇ ਤੇ ਇੰਡੀਗੋ ਦੇ ਕਾਊਾਟਰ 'ਤੇ ਖੜੇ ਨਜ਼ਰ ਆਏ |

ਪਿਛਲੀ ਖ਼ਬਰ ਕਿਸਾਨ ਜਥੇਬੰਦੀ ਦੇ ਆਗੂਆਂ ਵਲੋਂ ਬਿਜਲੀ ਸੋਧ ਬਿੱਲ 2025 ਦੇ ਵਿਰੋਧ 'ਚ ਧਰਨਾ ਅਗਲੀ ਖ਼ਬਰ ਜਨਰਲ ਸਟੋਰ 'ਚ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।