28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਟਰੈਫਿਕ ਵਿਭਾਗ ਵਲੋਂ ਵਾਹਨਾਂ ਦੀ ਬੇਤਰਤੀਬੀ ਅਤੇ ਚੋਣਵੇਂ ਤਰੀਕੇ ਨਾਲ ਚਲਾਨ ਕੀਤੇ ਜਾਣ 'ਤੇ ਰੋਸ

ਅਜੀਤ ਡੈਸਕ 03-12-2025
ਅੰਮਿ੍ਤਸਰ, 2 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਪ੍ਰਵੀਨ ਸਹਿਗਲ ਨੇ ਹਾਲ ਗੇਟ ਨਜ਼ਦੀਕ ਟਰੈਫਿਕ ਬੇਤਰਤੀਬੀ ਅਤੇ ਕਥਿਤ ਚੋਣਵੀਂ ਚਲਾਨਬਾਜ਼ੀ ਕੀਤੇ ਜਾਣ 'ਤੇ ਰੋਸ ਪ੍ਰਗਟ ਕਰਦਿਆਂ ਇਸ 'ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰਵੀਨ ਸਹਿਗਲ ਨੇ ਕਿਹਾ ਕਿ ਹਾਲ ਗੇਟ 'ਚ ਟਰੈਫਿਕ ਵਿਭਾਗ ਵਲੋਂ ਵਾਹਨਾਂ ਦੀ ਬੇਤਰਤੀਬੀ ਅਤੇ ਚੋਣਵੇਂ ਤਰੀਕੇ ਨਾਲ ਕਾਫ਼ੀ ਸਮੇਂ ਤੋਂ ਚਲਾਨ ਕੀਤੇ ਜਾ ਰਹੇ ਹਨ | ਉਥੇ ਡਿਊਟੀ 'ਤੇ ਤਾਇਨਾਤ ਟਰੈਫਿਕ ਮੁਲਾਜ਼ਮ ਵਲੋਂ ਕੁਝ ਵਾਹਨਾਂ ਨੂੰ ਰੋਕ ਕੇ ਚਲਾਨ ਕੀਤੇ ਜਾਂਦੇ ਹਨ, ਪਰ ਜੋ ਗੱਡੀਆਂ ਸਾਰਾ ਦਿਨ ਦੂਜੀਆਂ ਦੁਕਾਨਾਂ ਦੇ ਅੱਗੇ ਖੜ੍ਹੀਆਂ ਰਹਿੰਦੀਆਂ ਹਨ ਉਨ੍ਹਾਂ ਨੂੰ ਕਦੇ ਵੀ ਚਲਾਨ ਨਹੀਂ ਕੀਤਾ ਜਾਂਦਾ | ਇਸ ਕਾਰਨ ਰੋਜ਼ਾਨਾ ਭਾਰੀ ਜਾਮ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਇਹ ਚੋਣਵੀਂ ਕਾਰਵਾਈ ਨਾ ਸਿਰਫ਼ ਟਰੈਫਿਕ ਨਿਯਮਾਂ ਦੀ ਉਲੰਘਣਾ ਹੈ, ਪਰ ਲੋਕਾਂ ਦੀ ਸੁਵਿਧਾ ਅਤੇ ਵਪਾਰੀ ਹੱਕਾਂ ਦੀ ਵੀ ਅਣਦੇਖੀ ਹੈ | ਉਨ੍ਹਾਂ ਡੀ. ਜੀ. ਪੀ. ਪੰਜਾਬ ਅਤੇ ਪੁਲਿਸ ਕਮਿਸ਼ਨਰ ਅੰਮਿ੍ਤਸਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਹਾਲ ਗੇਟ 'ਚ ਟਰੈਫਿਕ ਨਿਯਮਾਂ ਦੀ ਸਹੀ ਅਤੇ ਬਰਾਬਰੀ ਨਾਲ ਲਾਗੂ ਕਾਰਵਾਈ ਕੀਤੀ ਜਾਵੇ | ਸੰਬੰਧਿਤ ਟਰੈਫਿਕ ਮੁਲਾਜ਼ਮ ਦੀ ਡਿਊਟੀ ਅਤੇ ਵਰਤਾਅ ਦੀ ਜਾਂਚ ਕੀਤੀ ਜਾਵੇ |
ਪਿਛਲੀ ਖ਼ਬਰ ਚਾਈਨਾ ਡੋਰ ਵੇਚਣ ਤੇ ਖ਼ਰੀਦਣ ਵਾਲਿਆਂ ਖ਼ਿਲਾਫ਼ ਦਰਜ ਕੀਤੀ ਜਾਵੇ ਐੱਫ. ਆਈ. ਆਰ- ਮਨਮੋਹਨ ਸਿੰਘ ਅਗਲੀ ਖ਼ਬਰ ਫਿਰੋਜ਼ਪੁਰ ਡਿਵੀਜ਼ਨ ਦੀ ਟਿਕਟ ਚੈਕਿੰਗ ਮੁਹਿੰਮ ਨਿਰੰਤਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।