ਨਾਮਵਰ ਸਰਜਨ ਡਾ: ਭੋਲਾ ਸਿੰਘ ਸਿੱਧੂ ਨੂੰ ਸੈਂਕੜੇ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਨਾਮਵਰ ਸਰਜ਼ਨ ਤੇ ਉੱਘੇ ਡਾਕਟਰ ਭੋਲਾ ਸਿੰਘ ਸਿੱਧੂ ਜਿਨ੍ਹਾਂ ਦਾ ਬੀਤੇ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਇਥੇ ਸ਼ਮਸ਼ਾਨ ਘਾਟ ਚਾਟੀਵਿੰਡ ਗੇਟ ਨੇੜੇ ਗੁਰਦੁਆਰਾ ਸ਼ਹੀਦਾਂ ਸ਼ਾਹਿਬ ਵਿਖੇ ਕੀਤਾ ਗਿਆ ਜਿਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੁਖ ਅਗਨੀ ਉਨ੍ਹਾਂ ਦੇ ਸਪੁੱਤਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਦਿੱਤੀ ਗਈ। ਇਸ ਮੌਕੇ ਸੈਂਕੜਿਆਂ ਦੀ ਤਾਦਾਦ ’ਚ ਸਿਆਸੀ, ਸਮਾਜਿਕ ਜਥੇਬੰਦੀਆਂ ਨਾਲ ਜੁੜੇ ਲੋਕਾਂ ਤੋਂ ਇਲਾਵਾ ਰਾਜ ਭਰ ਦੇ ਨਾਮਵਰ ਡਾਕਟਰਾਂ ਤੇ ਸਰਜ਼ਨਾਂ ਨੇ ਸ਼ਿਰਕਤ ਕੀਤੀ।
ਡ
ਡਾ: ਭੋਲਾ ਸਿੰਘ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਲੋਕਾਂ ਦਾ ਵੱਡਾ ਇਕੱਠ । ਤਸਵੀਰ : ਨਿਰਮਲ ਸਟੂਡੀਓ
28-11-2026
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਨਾਮਵਰ ਸਰਜ਼ਨ ਤੇ ਉੱਘੇ ਡਾਕਟਰ ਭੋਲਾ ਸਿੰਘ ਸਿੱਧੂ ਜਿਨ੍ਹਾਂ ਦਾ ਬੀਤੇ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਇਥੇ ਸ਼ਮਸ਼ਾਨ ਘਾਟ ਚਾਟੀਵਿੰਡ ਗੇਟ ਨੇੜੇ ਗੁਰਦੁਆਰਾ ਸ਼ਹੀਦਾਂ ਸ਼ਾਹਿਬ ਵਿਖੇ ਕੀਤਾ ਗਿਆ ਜਿਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੁਖ ਅਗਨੀ ਉਨ੍ਹਾਂ ਦੇ ਸਪੁੱਤਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਦਿੱਤੀ ਗਈ। ਇਸ ਮੌਕੇ ਸੈਂਕੜਿਆਂ ਦੀ ਤਾਦਾਦ ’ਚ ਸਿਆਸੀ, ਸਮਾਜਿਕ ਜਥੇਬੰਦੀਆਂ ਨਾਲ ਜੁੜੇ ਲੋਕਾਂ ਤੋਂ ਇਲਾਵਾ ਰਾਜ ਭਰ ਦੇ ਨਾਮਵਰ ਡਾਕਟਰਾਂ ਤੇ ਸਰਜ਼ਨਾਂ ਨੇ ਸ਼ਿਰਕਤ ਕੀਤੀ। ਅੰਤਿਮ ਸੰਸਕਾਰ ਮੌਕੇ ਸਾਬਕਾ ਡਾ: ਭੋਲਾ ਸਿੰਘ ਸਿੱਧੂ ਦੀ ਸਪੁੱਤਰੀ ਸ੍ਰੀਮਤੀ ਅਨੁਪ੍ਰੀਤ ਕੌਰ ਸਿੱਧੂ ਅਮਰੀਕਾ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਬਕਾ ਮੰਤਰੀ ਅਨਿਲ ਜੋਸ਼ੀ, ਰਾਜਾ ਅਮਰਿੰਦਰ ਸਿੰਘ ਬਰਾੜ ਫਰੀਦਕੋਟੀਏ, ਗੁਲਾਬ ਸਿੰਘ ਸੰਧੂ, ਗੁਰਪ੍ਰਤਾਪ ਸਿੰਘ ਤੁੰਗ, ਨਵਯੁਗ ਸਿੰਘ ਗਿੱਲ ਨਿਊਜਰਸੀ, ਹਰਬੰਸ ਸਿੰਘ ਗਿੱਲ, ਜਗਦੀਪ ਸਿੰਘ ਸੰਧੂ ਡਿਸਟ੍ਰਿਕ ਟਰਾਂਸਪੋਰਟ ਵਾਲੇ, ਸ੍ਰੀ ਸੰਜੇ ਮਹੇਸ਼ਵਰੀ ਮੁਖੀ ਪਾਰਵਤੀ ਦੇਵੀ ਹਸਪਤਾਲ, ਡਾ: ਸੰਤੋਖ ਸਿੰਘ, ਡਾ: ਜੋਹਲ ਜਲੰਧਰ, ਡਾ: ਨਵਜੋਤ ਬਰਾੜ, ਡਾ: ਜੇ. ਐੱਸ. ਸਿੱਧੂ, ਡਾ: ਰਵਿੰਦਰ ਸਿੰਘ ਮਲਹੋਤਰਾ, ਡਾ: ਅਮਿਤਾਬ ਜੈਰਥ, ਡਾ: ਜਸਵਿੰਦਰ ਸਿੰਘ, ਡਾ: ਜੀ. ਆਈ. ਐੱਸ. ਛੀਨਾ, ਡਾ: ਪੀ. ਐੱਸ. ਅਰੋੜਾ, ਡਾ: ਵਾਈ. ਪੀ. ਮਹਿਰਾ, ਡਾ: ਵਿਕਾਸ ਗੁਪਤਾ, ਡਾ: ਜੋਰਾਵਰ ਸਿੰਘ, ਡਾ: ਰਜਨੀਸ਼ ਸਲਵਾਨ, ਜਗਮੋਹਨ ਮਲਹੋਤਰਾ, ਜਗਮੋਹਨ ਸਿੰਘ, ਡਾ: ਅਨੂਪ ਮਹਿਰਾ, ਡਾ: ਹਰਸ਼ ਭੋਲਾ, ਡਾ: ਅਤੁਲ ਕੁਮਾਰ, ਡਾ: ਅਮਰਜੀਤ ਸਿੰਘ ਗਿੱਲ ਜਾਖੜਵਾਲਾ ਤੇ ਸਿਰਵੇਵਾਲਾ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ।