28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਵਿਸ਼ਵ ਏਡਜ਼ ਜਾਗਰੂਕਤਾ ਦੇ ਜ਼ਿਲ੍ਹਾ ਪੱਧਰੀ ਮੁਹਿੰਮ ਦਾ ਕੀਤਾ ਆਗਾਜ਼- ਸਿਵਲ ਸਰਜਨ

ਅਜੀਤ ਡੈਸਕ 03-12-2025
ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਅੰਮਿ੍ਤਸਰ ਵਲੋਂ ਵਿਧਾਇਕਾ ਜੀਵਨਜੋਤ ਕੌਰ ਦੀ ਪ੍ਰਧਾਨਗੀ ਤੇ ਸਿਵਲ ਸਰਜਨ ਡਾ: ਸਤਿੰਦਰਜੀਤ ਸਿੰਘ ਬਜਾਜ ਦੀ ਅਗਵਾਈ ਹੇਠ ਕੰਪਨੀ ਬਾਗ਼ ਵਿਖੇ ਤੋਂ ਵਿਸ਼ਵ ਏਡਜ਼ ਦਿਵਸ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ 'ਚ ਜ਼ਿਲ੍ਹਾ ਪੱਧਰੀ ਵਰਕਸ਼ਾਪ, ਰੈਲੀ ਅਤੇ ਨੁੱਕੜ ਨਾਟਕ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਭਰਿਆ | ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਐੱਚ. ਆਈ. ਵੀ./ਏਡਜ਼ ਸੰਬੰਧੀ ਜਾਣਕਾਰੀ ਅਤੇ ਸਾਵਧਾਨੀ ਹੀ ਇਸਦਾ ਦਾ ਇਲਾਜ ਹੈ | ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਦੇ ਕੋਈ ਵੀ ਲੱਛਣ ਨਜਰ ਆਉਣ ਤਾਂ ਉਹ ਤੁਰੰਤ ਨਜਦੀਕੀ ਸਰਕਾਰੀ ਹਸਪਤਾਲ ਜਾਂ ਆਈ.ਸੀ.ਟੀ.ਸੀ. ਸੈਂਟਰ 'ਤੇ ਜਾ ਕੇ ਆਪਣੀ ਜਾਂਚ ਕਰਵਾ ਕੇ, ਏ.ਆਰ.ਟੀ. ਸੈਂਟਰ ਤੋਂ ਆਪਣਾ ਇਲਾਜ ਕਰਵਾ ਸਕਦਾ ਹੈ | ਇਨ੍ਹਾਂ ਸੈਂਟਰਾਂ ਵਿਚ ਮੁਫਤ ਜਾਂਚ, ਇਲਾਜ ਅਤੇ ਕੌਂਸਲਿਗ ਕੀਤੀ ਜਾਂਦੀ ਹੈ ਅਤੇ ਮਰੀਜ ਦਾ ਨਾਮ-ਪਤਾ ਅਤੇ ਰਿਕਾਰਡ ਗੁਪਤ ਰੱਖਿਆ ਜਾਂਦਾ ਹੈ | ਇਸ ਮੌਕੇ ਜ਼ਿਲ੍ਹਾ ਏਡਜ ਕੰਟਰੋਲ ਅਫਸਰ ਡਾ: ਵਿਜੇ ਗੋਤਵਾਲ ਵਲੋਂ ਲੋਕਾਂ ਨੂੰ ਏਡਜ ਦੇ ਕਾਰਨ, ਲੱਛਣ ਬਚਾਓ ਅਤੇ ਸਾਵਧਾਨੀਆਂ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੀਤ ਕੌਰ, ਜ਼ਿਲ੍ਹਾ ਐੱਮ.ਈ.ਆਈ.ਓ. ਅਮਰਦੀਪ ਸਿੰਘ, ਡੀ. ਪੀ. ਐੱਮ. ਮਨਪ੍ਰੀਤ ਮੰਗੋ, ਡੈਪਕੋ ਸਟਾਫ ਮੈਡਮ ਸ਼ਿਖਾ, ਮੈਡਮ ਅੰਜੂ, ਸਮੂਹ ਐੱਨ. ਏ.ਸੀ.ਪੀ. ਫੈਲਸਟੀਜ਼, ਆਈ. ਸੀ. ਟੀ. ਸੀ. ਅਤੇ ਏ.ਆਰ.ਟੀ. ਸਟਾਫ ਹਾਜ਼ਰ ਸਨ |
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਮਕਬੂਲਪੁਰਾ 'ਚ ਚਲਾਈ ਤਲਾਸ਼ੀ ਮੁਹਿੰਮ ਅਗਲੀ ਖ਼ਬਰ ਸ਼ਹਿਰੀ ਹਲਕਿਆਂ 'ਚ ਪੈਂਦੀਆਂ ਚਾਰ ਬਲਾਕ ਸੰਮਤੀਆਂ ਤੋਂ ਭਾਜਪਾ ਲੜਾਏਗੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।