28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਪੰਜਾਬ ਨਿਵੇਸ਼ਕਾਂ ਦੀ ਬਣਿਆ ਪਹਿਲੀ ਪਸੰਦ-ਸਤਨਾਮ ਸਿੰਘ ਮਠਾੜੂ

ਅਜੀਤ ਡੈਸਕ 03-12-2025
ਅੰਮਿ੍ਤਸਰ, 2 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਅੰਮਿ੍ਤਸਰ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਪੰਜਾਬ ਸਰਕਾਰ ਦੇ ਰਾਮਗੜ੍ਹੀਆ ਵੈਲਫੇਅਰ ਬੋਰਡ ਦੇ ਮੈਂਬਰ ਸਤਨਾਮ ਸਿੰਘ ਮਠਾੜੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਫ-ਸੁਥਰੀ ਅਤੇ ਨਿਵੇਸ਼-ਹਿਤੈਸ਼ੀ ਸੋਚ ਦੇ ਕਾਰਨ ਅੱਜ ਪੰਜਾਬ ਮੁੜ ਨਿਵੇਸ਼ਕਾਂ ਲਈ ਸਭ ਤੋਂ ਪਸੰਦੀਦਾ ਰਾਜ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਮਾਰਚ 2022 ਤੋਂ ਅਗਸਤ 2025 ਤੱਕ ਸੂਬੇ 'ਚ ਕੁੱਲ 1.14 ਲੱਖ ਕਰੋੜ ਰੁਪਏ ਦਾ ਨਿੱਜੀ ਨਿਵੇਸ਼ ਆਇਆ ਹੈ, ਜੋ ਪੰਜਾਬ ਦੀ ਤਰੱਕੀ ਲਈ ਇਹ ਇਕ ਇਤਿਹਾਸਕ ਮੋੜ ਹੈ | ਮਠਾੜੂ ਨੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਮਾਨ ਸਰਕਾਰ ਦੌਰਾਨ ਹਰ ਸਾਲ ਔਸਤ 32,545 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਦਕਿ ਕਾਂਗਰਸ ਸਰਕਾਰ ਦੌਰਾਨ ਇਹ ਔਸਤ 23,409 ਕਰੋੜ ਰੁਪਏ ਅਤੇ ਅਕਾਲੀ-ਭਾਜਪਾ ਸਰਕਾਰ ਦੌਰਾਨ ਕੇਵਲ 6,600 ਕਰੋੜ ਰੁਪਏ ਪ੍ਰਤੀ ਸਾਲ ਰਿਹਾ ਸੀ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਮਾਨ ਸਰਕਾਰ ਉਦਯੋਗ ਅਤੇ ਨਿਵੇਸ਼ ਦੇ ਖੇਤਰ ਵਿਚ ਸਭ ਤੋਂ ਸਫਲ ਸਰਕਾਰ ਰਹੀ ਹੈ |
ਪਿਛਲੀ ਖ਼ਬਰ ਕੌਮੀ ਚੈਂਪਿਅਨਸ਼ਿਪ 'ਚ ਸ਼ੇਰਾ ਨੇ ਵੇਟ ਲਿਫਟਿੰਗ 'ਚ ਕੀਤਾ ਪਹਿਲਾ ਸਥਾਨ ਹਾਸਿਲ ਅਗਲੀ ਖ਼ਬਰ ਬੱਲ ਕਲਾਂ ਤੇ ਨਾਗ ਕਲਾਂ ਉਦਯੋਗਿਕ ਕੇਂਦਰ ਵਿਖੇ ਰਾਤ ਸਮੇਂ ਪੈਟਰੋਿਲੰਗ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।