ਅੰਮਿ੍ਤਸਰ, 2 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੱਲ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਵਲੋਂ ਬੱਲ ਕਲਾਂ ਤੇ ਨਾਗ ਕਲਾਂ ਉਦਯੋਗਿਕ ਕੇਂਦਰ ਵਿਖੇ ਰਾਤ ਸਮੇਂ ਪੈਟਰੋਿਲੰਗ ਦੀ ਸ਼ੁਰੂਆਤ ਕੀਤੀ ਗਈ | ਕੇ. ਐੱਸ. ਪੀ. ਪੈਟਰੋਲਿੰਗ ਕੰਪਨੀ ਪ੍ਰਾਈ. ਲਿਮ. ਨੂੰ ਪੈਟਰੋਿਲੰਗ ਦਾ ਕੰਮਕਾਜ ਸੌਂਪਿਆ ਗਿਆ ਹੈ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ ਵਲੋਂ ਪੈਟਰੋਿਲੰਗ ਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਦੀ ਰਸਮ ਅਦਾ ਕੀਤੀ ਗਈ | ਪੋ੍ਰਗਰਾਮ 'ਚ ਡੀ. ਐੱਸ. ਪੀ. ਯਾਦਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰਧਾਨ ਸੰਦੀਪ ਖੋਸਲਾ ਨੇ ਕਿਹਾ ਕਿ ਕੇ. ਐਸ. ਪੀ. ਪੈਟਰੋਲਿੰਗ ਕੰਪਨੀ ਦੇ ਵਿਕਾਸ ਖੱਤਰੀ (ਮੈਨੇਜਿੰਗ ਡਾਇਰੈਕਟਰ), ਹਰਪ੍ਰੀਤ ਸਿੰਘ ਗਰੇਵਾਲ, ਸੁਖਵਿੰਦਰ ਸਿੰਘ, ਪਰਵਿੰਦਰ ਨਡਾਲ ਦੇ ਸਹਿਯੋਗ ਨਾਲ ਉਦਯੋਗਿਕ ਕੇਂਦਰ ਵਿਖੇ ਰਾਤ ਦੀ ਗਸ਼ਤ ਲਈ ਇਕ ਬਲੈਰੋ ਅਤੇ ਇਕ ਮੋਟਰਸਾਈਕਲ 'ਚ ਇਕ ਗੰਨਮੈਨ ਸਮੇਤ ਚਾਰ ਵਿਅਕਤੀਆਂ ਦੀ ਇਕ ਤੇਜ਼ ਪ੍ਰਤੀਕਿਰਿਆ ਟੀਮ ਤਾਇਨਾਤ ਕੀਤੀ ਹੈ, ਜਿਸ ਨਾਲ ਅਪਰਾਧਿਕ ਘਟਨਾਵਾਂ ਨੂੰ ਠੱਲ ਪਵੇਗੀ | ਇਸ ਮੌਕੇ ਰਾਜਨ ਮਹਿਰਾ ਜਨਰਲ ਸਕੱਤਰ, ਸੰਜੀਵ ਮਹਾਜਨ ਸੀਨੀਅਰ ਉਪ ਪ੍ਰਧਾਨ, ਜਗਦੀਸ਼ ਅਰੋੜਾ ਚੇਅਰਮੈਨ, ਅਮਿਤ ਮੰਨਣ, ਸੰਜੀਵ ਖਿੰਦਰੀ, ਸੰਜੀਵ ਅਰੋੜਾ ਉਪ ਪ੍ਰਧਾਨ, ਸੰਨੀ ਵੋਹਰਾ ਸੰਯੁਕਤ ਸਕੱਤਰ, ਸਨੇਹ ਵੋਹਰਾ ਆਦਿ ਮੌਜੂਦ ਸਨ |