16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਚਾਈਨਾ ਡੋਰ ਦੇ 1100 ਗੱਟੂ ਬਰਾਮਦ, 3 ਕਾਬੂ <br/>

ਅਜੀਤ ਡੈਸਕ 20-11-2025

ਅੰਮਿ੍ਤਸਰ, 19 ਨਵੰਬਰ (ਰੇਸ਼ਮ ਸਿੰਘ)-ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂ ਚੀਨੀ ਡੋਰ ਖ਼ਿਲਾਫ਼ ਕਾਰਵਾਈ ਕਰਦਿਆਂ 1100 ਗੱਟੂ ਬਰਾਮਦ ਕੀਤੇ ਹਨ ਤੇ 3 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ | ਇਸ ਸੰਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਰਾਮ ਕਿ੍ਸ਼ਨ ਵਾਸੀ ਖੰਡ ਵਾਲਾ ਛੇਹਰਟਾ ਨੂੰ ਗਿ੍ਫ਼ਤਾਰ ਕੀਤਾ ਗਿਆ | ਉਸ ਦੇ ਕਬਜ਼ੇ ਵਿਚੋਂ 35 ਗੱਟੂ ਬਰਾਮਦ ਹੋਏ ਤੇ ਉਸ ਦੀ ਪੁਛਗਿੱਛ ਉਪੰਰਤ ਦਵਿੰਦਰ ਤੇ ਬਨੀਤ ਨੂੰ ਕਾਬੂ ਕੀਤਾ ਗਿਆ | ਇਸ ਤਰ੍ਹਾਂ ਕੁੱਲ 1100 ਗੱਟੂ ਬਰਾਮਦ ਕੀਤੇ ਗਏ | ਮੁਲਜ਼ਮਾਂ ਵਲੋਂ ਇਨ੍ਹਾਂ ਨੂੰ ਮੱਛੀਆਂ ਦੇ ਫੜਨ ਲਈ ਜਾਲ ਬੁਣਨ ਤੇ ਅਪ੍ਰੇਸ਼ਨ ਥੀਏਟਰ 'ਚ ਵਰਤਣ ਦੇ ਬਹਾਨੇ ਮੰਗਵਾਏ ਜਾ ਰਹੇ ਸਨ ਤੇ ਇਸ ਨੂੰ ਪੰਤਗਾਂ ਤੇ ਗੁੱਡੀਆਂ ਉਡਾਉਣ ਲਈ ਗੈਰ ਕਾਨੂੰਨੀ ਤਰੀਕੇ ਨਾਲ ਵੇਚੇ ਜਾ ਰਹੇ ਸਨ | ਹੋਰ ਜਾਂਚ ਤੋਂ ਪਤਾ ਲੱਗਾ ਕਿ ਬਨੀਤ ਅਤੇ ਦਵਿੰਦਰ ਇਨ੍ਹਾਂ ਡੋਰਾਂ (ਗੱਟੂ) ਨੂੰ ਮੱਛੀਆਂ ਫੜਨ ਦੇ ਜਾਲਾਂ ਲਈ ਅਤੇ ਆਪ੍ਰੇਸ਼ਨ ਥੀਏਟਰ ਵਿਚ ਵਰਤਣ ਦੇ ਬਹਾਨੇ ਪ੍ਰਾਪਤ ਕਰ ਰਹੇ ਸਨ | ਉਹ ਪਤੰਗ ਉਡਾਉਣ ਦੀਆਂ ਗਤੀਵਿਧੀਆਂ ਲਈ ਸਮੱਗਰੀ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਵੇਚ ਰਹੇ ਸਨ |

ਪਿਛਲੀ ਖ਼ਬਰ ਵਿਜੀਲੈਂਸ ਅਫਸਰ ਦੀ ਟੀਮ ਨੇ ਦੂਸਰੇ ਦਿਨ ਵੀ ਅਣ-ਅਧਿਕਾਰਤ ਅਗਲੀ ਖ਼ਬਰ ਕੋਠੀ 'ਚ ਲੱਗੀ ਅੱਗ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।