ਅੰਮਿ੍ਤਸਰ, 19 ਨਵੰਬਰ (ਹਰਮਿੰਦਰ ਸਿੰਘ)-ਸਥਾਨਕ ਰੇਸ ਕੋਰਸ ਰੋਡ ਵਿਖੇ ਇਕ ਕੋਠੀ 'ਚ ਅੱਗ ਲੱਗਣ ਕਾਰਨ ਉਸ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਜਿਸ ਦੀ ਪਹਿਚਾਣ ਕਿਰਨ ਅਹੂਜਾ (52) ਦੱਸੀ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਵਾ ਕੁ ਨੌ ਵਜੇ ਰੇਸ ਕੋਰਸ ਰੋਡ ਵਿਖੇ ਸਥਿਤ ਕੋਠੀ ਨੰ: 116 ਵਿਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ | ਜਿਸ ਵਿਚ ਘਰ ਵਿਚ ਅੱਗ ਲੱਗੀ, ਉਸ ਵੇਲੇ ਘਰ ਦੇ ਸਾਰੇ ਮੈਂਬਰ ਘਰ 'ਚ ਮੌਜੂਦ ਸਨ | ਇਸ ਦੌਰਾਨ ਕਿਰਨ ਅਹੂਜਾ ਅੱਗ ਬੁਝਾਉਣ ਦਾ ਯਤਨ ਕਰਦੇ ਅਤੇ ਅੱਗ ਵਾਲੇ ਕਮਰੇ 'ਚੋਂ ਕੋਈ ਸਾਮਾਨ ਕੱਢਣ ਲਈ ਗਿਆ ਸੀ ਤਾਂ ਅਚਾਨਕ ਹੀ ਅੱਗ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਅਤੇ ਜਿਸ ਨੇ ਕਿਰਨ ਅਹੂਜਾ ਨੂੰ ਆਪਣੀ ਲਪੇਟ 'ਚ ਲੈ ਲਿਆ ਗਿਆ ਅਤੇ ਬੁਰੀ ਤਰ੍ਹਾਂ ਨਾਲ ਝੁਲਸ ਗਿਆ |
ਇਸ ਘਟਨਾ ਦੀ ਇਤਲਾਹ ਮਿਲਦੇ ਹੀ ਨਗਰ ਨਿਗਮ ਦੇ ਵੱਖ-ਵੱਖ ਫਾਇਰ ਸਟੇਸ਼ਨਾਂ ਅਤੇ ਢਾਬ ਬਸਤੀ ਰਾਮ ਫਾਇਰ ਸਟੇਸ਼ਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ | ਇਸ ਘਟਨਾ ਦੀ ਇਤਲਾਹ ਮਿਲਦੇ ਹੀ ਪੁਲਿਸ ਪਾਰਟੀ ਵੀ ਮੌਕੇ 'ਤੇ ਪਹੁੰਚ ਗਈ | ਇਸ ਘਟਨਾ ਵਿਚ ਕਿਰਨ ਅਹੂਜਾ ਦੀ ਮੌਤ ਹੋ ਗਈ ਜਦੋਂ ਕਿ ਬਾਕੀ ਪਰਿਵਾਰਕ ਮੈਂਬਰ ਸੁਰੱਖਿਅਤ ਬਾਹਰ ਆ ਗਏ |
ਕੋਠੀ 'ਚ ਲੱਗੀ ਅੱਗ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
ਅਜੀਤ ਡੈਸਕ
20-11-2025