16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਕੰਟੇਨਰ 'ਚੋਂ 740 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ <br/>

ਅਜੀਤ ਡੈਸਕ 20-11-2025

ਜੰਡਿਆਲਾ ਗੁਰੂ, 19 ਨਵੰਬਰ (ਹਰਜਿੰਦਰ ਸਿੰਘ ਕਲੇਰ)-ਜੰਡਿਆਲਾ ਗੁਰੂ ਪੁਲਿਸ ਨੇ ਨਸ਼ੇ ਅਤੇ ਨਾਜਾਇਜ਼ ਸ਼ਰਾਬ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਇਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਇਕ ਬੰਦ ਕੰਟੇਨਰ ਵਿਚੋਂ 740 ਪੇਟੀਆਂ ਅਨਲਾਈਸੈਂਸਡ ਸ਼ਰਾਬ ਬਰਾਮਦ ਕੀਤੀ ਹੈ | ਪੁਲਿਸ ਮੁਤਾਬਕ ਇਹ ਸ਼ਰਾਬ ਮੋਹਾਲੀ ਤੋਂ ਭਰੀ ਗਈ ਸੀ ਅਤੇ ਇਸਦੀ ਸਪਲਾਈ ਬਿਹਾਰ-ਚੰਡੀਗੜ੍ਹ ਰੂਟ 'ਤੇ ਕੀਤੀ ਜਾਂਦੀ ਸੀ | ਐੱਸ. ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਇਕ ਕੰਟੇਨਰ ਰੋਕਿਆ ਗਿਆ | ਕੰਟੇਨਰ ਨੂੰ ਬਾਹਰੋਂ ਆਮ ਟ੍ਰਾਈ-ਸ਼ੂਟ ਸਾਮਾਨ ਲਿਜਾਣ ਵਾਲਾ ਦਿਖਾਇਆ ਗਿਆ ਸੀ ਤੇ ਡਰਾਈਵਰ ਕੋਲ ਉਸਦਾ ਬਿੱਲ ਵੀ ਸੀ ਪਰ ਤਲਾਸ਼ੀ ਦੌਰਾਨ ਅੰਦਰੋਂ 180 ਗ੍ਰਾਮ ਦੇ ਪਾਊਚਾਂ ਨਾਲ ਭਰੀਆਂ 740 ਪੇਟੀਆਂ ਮਿਲੀਆਂ | ਹਰ ਪੇਟੀ ਵਿਚ ਲਗਭਗ 50 ਪਾਊਚ ਸਨ | ਪੁਲਿਸ ਦੀ ਪੁੱਛਗਿੱਛ ਦੌਰਾਨ ਗਿ੍ਫ਼ਤਾਰ ਡਰਾਈਵਰ ਨੇ ਕਬੂਲਿਆ ਕਿ ਉਹ ਪਹਿਲਾਂ ਵੀ ਮੋਹਾਲੀ ਤੋਂ ਚੰਡੀਗੜ੍ਹ ਅਤੇ ਬਿਹਾਰ ਲਈ ਸਪਲਾਈ ਕਰਦਾ ਰਿਹਾ ਹੈ | ਪੁਲਿਸ ਨੇ ਉਸਨੂੰ ਰਿਮਾਂਡ 'ਤੇ ਲੈ ਕੇ ਰੈਕਟ ਦੇ ਹੋਰ ਮੈਂਬਰਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਤਸਕਰ ਬਹੁਤ ਸਿਆਣਪ ਨਾਲ ਕੰਮ ਕਰ ਰਹੇ ਸਨ ਤੇ ਕੰਟੇਨਰ ਨੂੰ ਰੁਟੀਨ ਸਾਮਾਨ ਵਾਲਾ ਦਿਖਾ ਕੇ ਚੈਕਿੰਗ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਨ | ਸਰਕਾਰ ਅਤੇ ਡੀ. ਜੀ. ਪੀ. ਵਲੋਂ ਨਸ਼ਿਆਂ ਖ਼ਿਲਾਫ਼ ਚੱਲ ਰਹੀ ਵਿਆਪਕ ਮੁਹਿੰਮ ਤਹਿਤ ਜੰਡਿਆਲਾ ਪੁਲਿਸ ਦੀ ਇਹ ਕਾਰਵਾਈ ਵੱਡੀ ਸਫਲਤਾ ਮੰਨੀ ਜਾ ਰਹੀ ਹੈ | ਪੁਲਿਸ ਨੇ ਐੱਫ. ਆਈ. ਆਰ. ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਤਲਾਕਸ਼ੁਦਾ ਦੱਸ ਕੇ ਵਿਆਹ ਕਰਵਾਉਣ ਵਾਲੇ ਖਿਲਾਫ ਪਰਚਾ ਦਰਜ ਅਗਲੀ ਖ਼ਬਰ ਸੰਦੀਪ ਖੋਸਲਾ ਨੇ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।