ਅੰਮਿ੍ਤਸਰ, 19 ਨਵੰਬਰ (ਰੇਸ਼ਮ ਸਿੰਘ)-ਸ਼ਾਦੀਸ਼ੁਦਾ ਮਰਦ ਵਲੋਂ ਵਿਆਹੁਤਾ ਹੋਣ ਦੇ ਬਾਵਜੂਦ ਖੁਦ ਨੂੰ ਤਲਾਕਸ਼ੁਦਾ ਦਸ ਕੇ ਵਿਆਹ ਕਰਵਾਉਣ ਦੇ ਦੋਸ਼ਾਂ ਦਾ ਮਾਮਲਾ ਪੁਲਿਸ ਵਲੋਂ ਔਰਤਾਂ ਦੇ ਵਿਸ਼ੇਸ਼ ਥਾਣਾ ਵਿਖੇ ਦਰਜ ਕੀਤਾ ਗਿਆ ਹੈ | ਇਹ ਸ਼ਿਕਾਇਤ ਔਰਤ ਮਨਵੀਰ ਕੌਰ ਵਾਸੀ ਨਵਾਂ ਕੋਟ ਵਲੋਂ ਦਰਜ ਕਰਵਾਈ ਹੈ ਜਿਸ ਨੇ ਦੱਸਿਆ ਕਿ ਉਕਤ ਵਿਅਕਤੀ ਤੇ ਉਸਦੀ ਮਾਤਾ ਤੇ ਭੈਣ ਸਾਰਿਆਂ ਵਲੋਂ ਉਸਦੇ ਪਤੀ ਨੂੰ ਤਲਾਕਸ਼ੁਦਾ ਦੱਸਿਆ, ਜਦੋਂ ਕਿ ਉਹ ਵਿਆਹੁਤਾ ਸੀ ਤੇ ਝੂਠ ਬੋਲ ਕੇ ਕਾਨੂੰਨੀ ਪਤਨੀ ਬਣਨ ਦਾ ਝਾਂਸਾ ਦਿੱਤਾ ਤੇ ਉਸ ਦਾ ਸਰੀਰਿਕ ਤੇ ਆਰਥਿਕ ਸ਼ੋਸਣ ਕੀਤਾ | ਉਸਦੇ ਦਾਜ ਦੇ ਸਾਮਾਨ ਨੂੰ ਵੀ ਖੁਰਦ ਬੁਰਦ ਕਰ ਦਿੱਤਾ | ਪੁਲਿਸ ਵਲੋਂ ਗੋਵਿੰਦ ਕਾਲੀਆ ਵਾਸੀ ਜੁਝਾਰ ਸਿੰਘ ਐਵੀਨਿਊ ਹਵਾਈ ਅੱਡਾ ਰੋਡ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |