16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸੰਦੀਪ ਖੋਸਲਾ ਨੇ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨਾਲ ਕੀਤੀ ਮੁਲਾਕਾਤ <br/>

ਅਜੀਤ ਡੈਸਕ 20-11-2025
ਅੰਮਿ੍ਤਸਰ, 19 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਫੋਕਲ ਪੁਆਇੰਟ ਤੇ ਬੱਲ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਅੰਮਿ੍ਤਸਰ ਦੇ ਪ੍ਰਧਾਨ ਸੰਦੀਪ ਖੋਸਲਾ ਨੇ ਭਾਜਪਾ ਦੇ ਸੀਨੀਅਰ ਆਗੂ ਰਾਹੁਲ ਮਹੇਸ਼ਵਰੀ ਦੇ ਸਹਿਯੋਗ ਨਾਲ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨਾਲ ਨਵੀਂ ਦਿੱਲੀ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਅੰਮਿ੍ਤਸਰ ਸਾਈਕਲ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਦਿਆਂ ਦਰਪੇਸ਼ ਸਮੱਸਿਆਵਾਂ ਬਾਰੇ ਰਾਜ ਮੰਤਰੀ ਨੂੰ ਜਾਣੰੂ ਕਰਵਾਇਆ | ਉਨ੍ਹਾਂ ਦੱਸਿਆ ਕਿ ਬਾਈਸਾਈਕਲ ਏਅਰ ਪੰਪਸ 'ਤੇ 18 ਫੀਸਦੀ ਜੀ. ਐਸ. ਟੀ. ਲਾਗੂ ਹੈ, ਜਦਕਿ ਬਾਈਸਾਈਕਲ ਅਤੇ ਉਸ ਦੇ ਪਾਰਟਸ/ਐਕਸੈਸਰੀਜ਼ 'ਤੇ 5 ਫੀਸਦੀ ਜੀ. ਐਸ. ਟੀ. ਹੈ | ਉਨ੍ਹਾਂ ਕਿਹਾ ਕਿ ਬਾਈਸਾਈਕਲ ਏਅਰ ਪੰਪਸ ਉੱਤੇ ਵੀ ਜੀ. ਐਸ. ਟੀ. ਦਰ ਨੂੰ 5 ਫੀਸਦੀ ਕੀਤਾ ਜਾਵੇ, ਤਾਂ ਜੋ ਇਸ ਨੂੰ ਬਾਈਸਾਈਕਲ ਉਦਯੋਗ ਦੇ ਬਾਕੀ ਹਿੱਸਿਆਂ ਦੇ ਸਾਮਾਨ ਦਰਜੇ 'ਚ ਲਿਆ ਜਾ ਸਕੇ | ਇਸ ਤੋਂ ਇਲਾਵਾ ਅੰਮਿ੍ਤਸਰ ਦੀਆਂ ਹੋਰ ਉਦਯੋਗਿਕ ਐਸੋਸੀਏਸ਼ਨਾਂ ਨਾਲ ਸੰਬੰਧਿਤ ਮੁੱਖ ਮਸਲਿਆਂ-ਜਿਵੇਂ ਟੈਕਸੇਸ਼ਨ, ਐੱਮ. ਐੱਸ. ਐੱਮ. ਈ. ਚੁਣੌਤੀਆਂ ਅਤੇ ਉਦਯੋਗ ਲਈ ਨੀਤੀ ਸਹਾਇਤਾ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੌਕੇ ਰਾਜ ਮੰਤਰੀ ਪੰਕਜ ਚੌਧਰੀ ਨੇ ਸੰਦੀਪ ਖੋਸਲਾ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਉਕਤ ਮੰਗਾਂ 'ਤੇ ਜਲਦ ਸਕਾਰਾਤਮਕ ਕਦਮ ਚੱੁਕੇ ਜਾਣਗੇ |

ਪਿਛਲੀ ਖ਼ਬਰ ਕੰਟੇਨਰ 'ਚੋਂ 740 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ <br/> ਅਗਲੀ ਖ਼ਬਰ ਵਿਦਿਆਰਥਣਾਂ ਨੇ ਧਾਰਮਿਕ ਪ੍ਰੀਖਿਆ 'ਚ ਪ੍ਰਾਪਤ ਕੀਤੇ ਵਜ਼ੀਫ਼ੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।