24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਭਾਰਤ ਦੇ ਮੁਕਾਬਲੇ ਦੂਸਰੇ ਵਿਕਸਿਤ ਦੇਸ਼ਾਂ ਦੇ ਅਰਥਚਾਰੇ ਅਤੇ ਸਮਾਜਿਕ ਵਿਵਹਾਰ 'ਚ ਵੱਡਾ ਅੰਤਰ- ਪੰਨੂੰ ਪੁਸਤਕ ਮੇਲੇ ਦੌਰਾਨ 'ਪੰਜਾਬ ਦੇ ਰਾਜਸੀ-ਪ੍ਰਸ਼ਾਸਕੀ ਵਿਹਾਰ' ਵਿਸ਼ੇ 'ਤੇ ਸੈਮੀਨਾਰ

ਅਜੀਤ ਡੈਸਕ 19-11-2025
ਅੰਮਿ੍ਤਸਰ, 18 ਨਵੰਬਰ (ਜਸਵੰਤ ਸਿੰੰਘ ਜੱਸ)¸ਖ਼ਾਲਸਾ ਕਾਲਜ ਵਿਖੇ ਚੱਲ ਰਹੇ 5 ਦਿਨਾ 'ਅੰਮਿ੍ਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ' ਦੇ ਚੌਥੇ ਦਿਨ ਖ਼ਾਲਸਾ ਯੂਨੀਵਰਸਿਟੀ ਵਲੋਂ ਮੇਜ਼ਬਾਨ ਕਾਲਜ ਦੇ ਸਹਿਯੋਗ ਨਾਲ ਪਹਿਲੇ ਅਕਾਦਮਿਕ ਸੈਸ਼ਨ ਦੌਰਾਨ 'ਪੰਜਾਬ ਦੇ ਰਾਜਸੀ-ਪ੍ਰਸ਼ਾਸਕੀ ਵਿਹਾਰ' ਵਿਸ਼ੇ 'ਤੇ ਬੋਲਦਿਆਂ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਆਈ. ਏ. ਐੱਸ ਅਧਿਕਾਰੀ ਕਾਹਨ ਸਿੰਘ ਪੰਨੂ ਨੇ ਵੱਖ-ਵੱਖ ਰਾਜਾਂ, ਦੇਸ਼ਾਂ ਅਤੇ ਵਿਸ਼ਵ ਪੱਧਰ ਦੇ ਰਾਜਨੀਤਕ ਪ੍ਰਬੰਧਾਂ ਬਾਰੇ ਕਿਹਾ ਸਿੱਖਿਆ ਤੋਂ ਬਿਨਾਂ ਕਿਸੇ ਕਿਸਮ ਦੀ ਤਰੱਕੀ ਸੰਭਵ ਨਹੀਂ ਅਤੇ ਭਾਰਤ ਦੇ ਮੁਕਾਬਲੇ ਦੂਸਰੇ ਵਿਕਸਿਤ ਦੇਸ਼ਾਂ ਦੇ ਅਰਥਚਾਰੇ ਅਤੇ ਸਮਾਜਿਕ ਵਿਵਹਾਰ 'ਚ ਬਹੁਤ ਵੱਡੇ ਪੱਧਰ 'ਤੇ ਅੰਤਰ ਮਿਲਦਾ ਹੈ | ਭਾਰਤੀ ਲੋਕਤੰਤਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਸਿਤ ਦੇਸ਼ਾਂ 'ਚ ਸਿੱਖਿਆ ਦਾ ਪੱਧਰ ਵਿਵਹਾਰਕ ਰੂਪ 'ਚ ਮਿਲਦਾ ਹੈ, ਜਦੋਂਕਿ ਭਾਰਤੀ ਸਿੱਖਿਆ ਇਸ ਪੱਧਰ 'ਤੇ ਹੁਣ ਤੱਕ ਵੀ ਆਪਣੀ ਪਹੁੰਚ ਨਹੀਂ ਬਣਾ ਪਾਈ | ਖ਼ਾਲਸਾ 'ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਸ: ਪੰਨੂ ਨੂੰ ਬੇਬਾਕ ਸ਼ਖ਼ਸੀਅਤ ਕਰਾਰ ਦਿੰਦਿਆਂ ਕਿਹਾ ਕਿ ਉਹ ਵਰਤਾਰੇ ਪ੍ਰਤੀ ਮੌਕੇ 'ਤੇ ਸਹੀ ਫੈਸਲਾ ਲੈਣ ਵਾਲੀ ਸ਼ਖ਼ਸੀਅਤ ਹਨ | 'ਵਰਸਿਟੀ ਦੇ ਡੀਨ ਡਾ. ਸੁਰਿੰਦਰ ਕੌਰ ਨੇ ਸ: ਪਨੰੂ ਦੇ ਵੱਖ-ਵੱਖ ਅਹੁਦਿਆਂ 'ਤੇ ਨਿਭਾਈਆਂ ਸੇਵਾਵਾਂ ਦੀ ਚਰਚਾ ਕਰਦਿਆਂ ਕਿਹਾ ਕਿ ਸ: ਪਨੰੂ ਅੰਮਿ੍ਤਸਰ ਦੇ ਡੀਸੀ, ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਅਤੇ ਖੇਤੀਬਾੜੀ ਸਕੱਤਰ ਵਜੋਂ ਸੇਵਾਵਾਂ ਦੇ ਚੁੱਕੇ ਹਨ ਤੇ ਉਨ੍ਹਾਂ ਦੇ ਗਿਆਨ ਦਾ ਘੇਰਾ ਕਾਫੀ ਵਿਸ਼ਾਲ ਹੈ |
ਸੈਮੀਨਾਰ ਦੇ ਦੂਜੇ ਸੈਸ਼ਨ ਦੌਰਾਨ 'ਅਜੋਕੇ ਯੁੱਗ 'ਚ ਭਾਸ਼ਾ ਅਤੇ ਸਾਹਿਤ : ਚੁਣੌਤੀਆਂ ਤੇ ਸੰਭਾਵਨਾਵਾਂ' ਵਿਸ਼ੇ 'ਤੇ ਸਾਹਿਤਕਾਰ ਤੇ ਆਲੋਚਕ ਡਾ. ਹਰਿਭਜਨ ਸਿੰਘ ਭਾਟੀਆ, ਡਾ. ਮਨਜਿੰਦਰ ਸਿੰਘ, ਡਾ. ਕੰਵਲਜੀਤ ਸਿੰਘ ਅਤੇ ਡਾ. ਅਮਰਜੀਤ ਸਿੰਘ ਪਟਿਆਲਾ ਨੇ ਆਪਣੇ ਖੋਜ-ਪੱਤਰ ਪੜ੍ਹੇ | ਭਾਸ਼ਾ ਵਿਭਾਗ ਪੰਜਾਬ ਵਲੋਂ ਸੈਮੀਨਾਰ ਦੇ ਦੂਜੇ ਸੈਸ਼ਨ ਵਿਚ 'ਅਜੋਕੇ ਯੁੱਗ ਵਿਚ ਭਾਸ਼ਾ ਅਤੇ ਸਾਹਿਤ ਚੁਣੌਤੀਆਂ ਤੇ ਸੰਭਾਵਨਾਵਾਂ' ਵਿਸ਼ੇ ਤੇ ਚਰਚਾ ਕੀਤੀ ਗਈ ਤੇ ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਭਾਟੀਆ ਨੇ ਕੀਤੀ | ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਭਾਸ਼ਾ ਸਾਡੀ ਹੋਂਦ ਦਾ ਆਧਾਰ ਹੈ ਤੇ ਭਾਸ਼ਾ ਦੀ ਹੋਂਦ ਮਨੁੱਖ ਦੀ ਹੋਂਦ 'ਤੇ ਨਿਰਭਰ ਕਰਦੀ ਹੈ | ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਤਕਨੀਕੀ ਯੁੱਗ ਦੇ ਵਿਕਾਸ ਨੇ ਵਿਦਿਆਰਥੀ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ | ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸਾਹਿਤ ਦਾ ਰਿਸ਼ਤਾ ਕਾਗਜ਼ ਤੇ ਕਲਮ ਦਾ ਹੈ | ਸਮਾਗਮ ਦੌਰਾਨ ਨਾਮਵਰ ਸਾਹਿਤਕਾਰ ਡਾ. ਬਲਜੀਤ ਸਿੰਘ ਢਿੱਲੋਂ ਦੀ ਪੁਸਤਕ 'ਯੱਖ ਰਾਤ ਦੀ ਮੌਤ', ਅਸ਼ੋਕ ਕੁਮਾਰ ਓ.ਪੀ ਮਨੋਚਾ ਦੀ ਅਨੁਵਾਦਤ ਪੁਸਤਕ 'ਸਾਈਬਰ ਐਨਕਾਊਾਟਰ' ਵੀ ਲੋਕ ਅਰਪਨ ਕੀਤੀਆਂ ਗਈਆਂ | ਦੁਪਹਿਰ ਬਾਅਦ ਹੋਈ ਪੈਨਲ ਚਰਚਾ ਵਿਚ 'ਮਸਲੇ ਪੰਜਾਬ ਦੇ' ਵਿਸ਼ੇ ਅਧੀਨ ਨਕਸ਼ਦੀਪ ਪੰਜਕੋਹਾ, ਰਵਿੰਦਰ ਸਹਿਰਾਅ, ਪਿ੍ੰ. ਸਰਵਣ ਸਿੰਘ ਨੇ ਪੰਜਾਬ ਦੇ ਭਖਦੇ ਮਸਲਿਆਂ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਪਰਵਾਸ ਦੀਆਂ ਚੁਣੌਤੀਆਂ ਤੇ ਮਸਲਿਆਂ ਨੂੰ ਉਜਾਗਰ ਕੀਤਾ | ਨਵਲਪ੍ਰੀਤ ਰੰਗੀ ਨੇ ਯੁਵਾ ਪ੍ਰਵਾਸ, ਨਾਰੀ ਪ੍ਰਵਾਸ ਅਤੇ ਬਜ਼ੁਰਗ ਪ੍ਰਵਾਸ ਨਾਲ ਜੁੜੇ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ | ਪੁਸਤਕ ਮੇਲੇ ਦੇ ਚੌਥੇ ਦਿਨ 'ਪੰਜਾਬ ਦੀ ਸਿਆਸਤ ਦਾ ਇਤਿਹਾਸਕ ਪਰਿਪੇਖ' ਵਿਸ਼ੇ ਅਧੀਨ ਪੈਨਲ ਚਰਚਾ ਵੀ ਕਰਵਾਈ ਗਈ ਜਿਸ ਵਿਚ ਡਾ: ਮਹਿਲ ਸਿੰਘ ਤੇ ਡਾ. ਜਗਰੂਪ ਸਿੰਘ ਸੇਖੋਂ ਨੇ ਵਿਚਾਰ ਪੇਸ਼ ਕੀਤੇ | ਸ਼ਾਮ ਸਮੇਂ 'ਰੂਹ ਦੇ ਰੰਗ: ਕਵੀਸ਼ਰੀ' ਪ੍ਰੋਗਰਾਮ ਅਧੀਨ ਗੁਰਮੁਖ ਸਿੰਘ ਐਮ.ਏ. ਦਾ ਜਥਾ, ਧੰਨਾ ਸਿੰਘ ਗੁਲਸ਼ਨ (ਸ਼ਹਿਬਾਜ਼), ਲਵਪ੍ਰੀਤ ਸਿੰਘ ਬੈਂਕਾ (ਕਵੀਸ਼ਰੀ ਜਥਾ) ਨੇ ਆਪਣੀ ਰਵਾਇਤੀ ਗਾਇਣ ਕਲਾ ਦਾ ਮੁਜ਼ਾਹਰਾ ਕੀਤਾ | ਪੁਸਤਕ ਮੇਲੇ ਵਿਚ ਪੁੱਜੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਖ਼ਾਲਸਾ ਕਾਲਜ ਦੇ ਪਿ੍ੰ: ਡਾ: ਆਤਮ ਸਿੰਘ ਰੰਧਾਵਾ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ: ਪਰਮਿੰਦਰ ਸਿੰਘ ਅਤੇ ਡਾ: ਹੀਰਾ ਸਿੰਘ ਨੇ ਜੀ ਆਇਆਂ ਆਖਿਆ |
ਪੰਜ ਦਿਨਾ ਪੁਸਤਕ ਮੇਲੇ ਦਾ ਅੱਜ ਹੋਵੇਗਾ ਸਮਾਪਤ:
ਪਿੰ੍ਰ: ਡਾ: ਆਤਮ ਸਿੰਘ ਰੰਧਾਵਾ ਤੇ ਡਾ: ਹੀਰਾ ਸਿੰਘ ਨੇ ਦੱਸਿਆ ਕਿ ਪੰਜ ਦਿਨਾਂ ਅੰਮਿ੍ਤਸਰ ਪੁਸਤਕ ਮੇਲੇ ਦੌਰਾਨ ਹੁਣ ਤੱਕ ਵੱਡੀ ਗਿਣਤੀ ਵਿਚ ਪੁਸਤਕਾਂ ਦੀ ਵਿਕਰੀ ਹੋਈ ਤੇ ਪ੍ਰਮੁੱਖ ਵਿਦਵਾਨਾਂ ਵਲੋਂ ਪੰਜਾਬੀ ਭਾਸ਼ਾ ਤੇ ਸਭਿਆਚਾਰ ਤੇ ਇਤਿਹਾਸ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਚਰਚਾ ਹੋਈ ਹੈ | ਉਨ੍ਹਾਂ ਦੱਸਿਆ ਕਿ ਕੱਲ 19 ਨਵੰਬਰ ਨੂੰ ਪੁਸਤਕ ਮੇਲੇ ਦਾ ਆਖ਼ਰੀ ਦਿਨ ਹੈ |
ਪਿਛਲੀ ਖ਼ਬਰ ਗੈਂਗਸਟਰਾਂ ਨੇ ਫਿਰੌਤੀ ਕਰਕੇ ਮਾਰਿਆ ਮੱਖਣ ਸਿੰਘ ਨੂੰ - ਕਾਹਲੋਂ ਅਗਲੀ ਖ਼ਬਰ ਵਿਜ਼ਡਮ ਸਕੂਲ ਆਫ਼ ਅਕਾਦਮਿਕ ਐਂਡ ਸਪੋਰਟਸ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।