18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸ੍ਰੀ ਰਾਮ ਸ਼ਰਣਮ ਆਸ਼ਰਮ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾ ਇਆ

ਅਜੀਤ ਡੈਸਕ 07-11-2025
ਅੰਮਿ੍ਤਸਰ, 6 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਤੇ ਹਸਪਤਾਲ ਰਣਜੀਤ ਐਵੀਨਿਊ ਅੰਮਿ੍ਤਸਰ ਵਲੋਂ ਭਗਤ ਹੰਸਰਾਜ ਦੀ ਕਿਰਪਾ ਸਦਕਾ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ 'ਚ ਸੈਂਕੜੇ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ | ਸਮਾਗਮ 'ਚ ਹਲਕਾ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਤਿਲਕ ਰਾਜ ਵਾਲੀਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਨਾਮ ਨੂੰ ਯਾਦ ਕਰਨ ਅਤੇ ਦੂਜਿਆਂ ਦੀ ਸੇਵਾ ਕਰਨ ਦੀ ਮਹੱਤਤਾ ਦਾ ਪ੍ਰਚਾਰ ਕੀਤਾ | ਇਸੇ ਤਰ੍ਹਾਂ ਸਵਾਮੀ ਸਤਿਆਨੰਦ ਨੇੇ ਵੀ ਇਹੀ ਸਿੱਖਿਆਵਾਂ 'ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਚੰਗਾ ਜੀਵਨ ਜਿਊਣ ਲਈ ਪੇ੍ਰਰਿਆ | ਸਮਾਗਮ ਦੌਰਾਨ ਸਮੂਹਿਕ ਜਾਪ ਅਤੇ ਸ਼ਬਦ ਕੀਰਤਨ ਕੀਤਾ ਗਿਆ | ਤਿਲਕ ਰਾਜ ਵਾਲੀਆ ਸਮੇਤ ਕਾਰਤਿਕ ਹਾਂਡਾ, ਸੀਮਾ ਹਾਂਡਾ, ਹਿਨਾ ਮਰਵਾਹਾ ਅਤੇ ਰੂਬੀ ਮਹਾਜਨ ਨੇ ਸ਼ਬਦ ਕੀਰਤਨ ਰਾਹੀਂ ਆਈ ਸੰਗਤ ਨੂੰ ਗੁਰੂ ਨਾਲ ਜੋੜਿਆ | ਇਸ ਮੌਕੇ ਬਲਾਇੰਡ ਸਕੂਲ ਦੇ ਪਿ੍ੰਸੀਪਲ ਅਰੁਣ ਕਪੂਰ, ਸ਼ੰਮੀ ਸਰੀਨ, ਸ਼ਿਵਾਲਾ ਬਾਗ ਭਾਈਆਂ ਤੋਂ ਵਿਜੇ ਰੋਲੀ, ਵਿਮਲ ਗੁਪਤਾ, ਸੰਜੀਵ ਧਵਨ, ਫੋਕਲ ਪੁਆਇੰਟ ਦੇ ਪ੍ਰਧਾਨ ਸੰਦੀਪ ਖੋਸਲਾ, ਅਰੁਣ ਖੰਨਾ, ਪਿ੍ੰਸੀਪਲ ਸੁਸ਼ੀਲ ਲੂਥਰਾ, ਘਨਸ਼ਿਆਮ ਲੂਥਰਾ, ਕੁਲਭੂਸ਼ਣ ਨੰਦਾ, ਕਾਰਤਿਕ ਹਾਂਡਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਬੇਬੀ ਸ਼ੋਅ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਵਿਰਸਾ ਵਿਹਾਰ 'ਚ ਨਾਟਕ 'ਸੱਚ ਦਾ ਪਾਂਧੀ' ਦਾ ਕੀਤਾ ਗਿਆ ਮੰਚਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।