ਅੰਮਿ੍ਤਸਰ, 6 ਨਵੰਬਰ (ਹਰਮਿੰਦਰ ਸਿੰਘ)-ਯੂ.ਐੱਨ.ਇੰਟਰਟੇਨਮੈਂਟ ਸੁਸਾਇਟੀ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪਿ੍ੰ. ਜੇ.ਐੱਸ. ਬਾਵਾ ਦਾ ਲਿਖਿਆ ਅਤੇ ਹਰਿੰਦਰ ਸੋਹਲ ਦਾ ਨਿਰਦੇਸ਼ਤ ਕੀਤਾ ਪੀਰ ਬੁੱਧੂ ਸ਼ਾਹ ਦੇ ਜੀਵਨ ਦੇ ਅਧਾਰਿਤ ਧਾਰਮਿਕ ਨਾਟਕ 'ਸੱਚ ਦੇ ਪਾਂਧੀ' ਦਾ ਵਿਰਸਾ ਵਿਹਾਰ ਦੇ ਸ: ਕਰਤਾਰ ਸਿੰਘ ਦੁੱਗਲ ਹਾਲ 'ਚ ਮੰਚਨ ਕੀਤਾ ਗਿਆ | ਇਸ ਨਾਟਕ ਨੂੰ ਵੇਖਣ ਲਈ ਵਿਸ਼ੇਸ਼ ਤੌਰ 'ਤੇ ਫ਼ੋਰ. ਐੱਸ ਖਾਲਸਾ ਪਬਲਿਕ ਸੀਨੀ. ਸਕੂਲ, ਹਰੀਕੇ ਪੱਤਣ ਤੋਂ ਵਿਸ਼ੇਸ਼ ਤੌਰ 'ਤੇ ਅਧਿਆਪਕ, ਸਕੂਲ ਮੈਨੇਜਮੈਂਟ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਹੋਏ | ਇਹ ਨਾਟਕ ਪੀਰ ਬੁੱਧੂ ਸ਼ਾਹ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਸੱਚੀ ਸ਼ਰਧਾ ਨੂੰ ਸਮਰਪਿਤ ਹੈ | ਇਸ ਨਾਟਕ 'ਚ ਹਰਿੰਦਰ ਸੋਹਲ, ਗੁਰਤੇਜ ਮਾਨ, ਵਿਪਨ ਧਵਨ, ਭੂਪਿੰਦਰ ਸਿੰਘ ਸੰਧੂ, ਰਕੇਸ਼ ਕੁਮਾਰ, ਜਗਦੀਸ਼ ਜੱਬਲ, ਬਿਕਰਮਜੀਤ ਬਿੰਨੀ, ਸਾਵਨ ਵੇਰਕਾ, ਜਸਕਰਨ ਸੋਹਲ, ਸਰਬ ਮਜੀਠਾ, ਮਨਪ੍ਰੀਤ ਸੋਹਲ ਅਤੇ ਨਵਪ੍ਰੀਤ ਹੁੰਦਲ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ ਅਤੇ ਇਹ ਪ੍ਰਭਾਵਸ਼ਾਲੀ ਨਾਟਕ ਦਰਸ਼ਕਾਂ ਨੂੰ ਇਤਿਹਾਸ ਤੋਂ ਜਾਣੂ ਕਰਾ ਗਿਆ ਅਤੇ ਉਨ੍ਹਾਂ ਦੇ ਦਿਲਾਂ 'ਤੇ ਅਮਿਟ ਛਾਪ ਬਣਾ ਗਿਆ | ਨਾਟਕ ਦਾ ਗੀਤ ਤੇ ਸੰਗੀਤ ਹਰਿੰਦਰ ਸੋਹਲ ਵਲੋਂ ਤਿਆਰ ਕੀਤਾ | ਇਸ ਮੌਕੇ ਪਿ੍ੰ. ਰਘਬੀਰ ਸਿੰਘ ਸੋਹਲ, ਪਿ੍ੰ. ਸੰਦੀਪ ਕੌਰ ਅਤੇ ਸਕੂਲ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਨਾਟਕ ਨੂੰ ਵੇਖਿਆ |