ਚੱਬਾ, 6 ਨਵੰਬਰ (ਜੱਸਾ ਅਨਜਾਣ)-ਮਾਊਾਟ ਲਿਟਰਾ ਜੀ ਸਕੂਲ ਥਾਂਦੇ ਅੰਮਿ੍ਤਸਰ ਵਲੋਂ ਇੱਕ ਮਨੋਰੰਜਨ ਬੇਬੀ ਸ਼ੋਅ ਵਿਗਲ-ਗਿਗਲ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ 250 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਤੇ ਟਾਇਨੀ ਟੋਟਸ ਵਿਚ ਉਮਰ 2 ਤੋਂ 4 ਸਾਲ ਅਤੇ ਲਿਟਲ ਸਟਾਰ ਉਮਰ 5 ਤੋਂ 7 ਸਾਲ ਸੀ | ਟਾਇਨੀ ਟੋਟਸ ਨੇ ਨਰਸਰੀ ਰਾਇਮਸ ਮਿੰਨੀ ਡਾਂਸ ਅਤੇ ਮੂਮੈਂਟ ਅਤੇ ਫੈਂਸੀ ਡੈੱਸ ਵਰਗੀਆਂ ਸਰਗਰਮੀਆਂ ਵਿਚ ਭਾਗ ਲਿਆ, ਜਦ ਕਿ ਲਿਟਲ ਸਟਾਰਸ ਨੇ ਗਾਇਕੀ, ਗਿੱਧਾ, ਕਵਿਤਾ ਵਿਚਾਰ, ਮੋਨੋ-ਐਕਟਿੰਗ ਅਤੇ ਕਲਾ ਪ੍ਰਦਰਸ਼ਨ ਰਾਹੀਂ ਆਪਣੀਆਂ ਖੂਬੀਆਂ ਦਿਖਾ ਕੇ ਵਾਹ-ਵਾਹ ਖੱਟੀ, ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਜਥੇ. ਮਗਵਿੰਦਰ ਸਿੰਘ ਖਾਪੜਖੇੜੀ ਵਲੋਂ ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਡਾਇਰੈਕਟਰ ਮੁਬਾਰਕ ਸਿੰਘ, ਡਾਇਰੈਕਟਰ ਸਤਨਾਮ ਸਿੰਘ, ਮੈਨੇਜਰ ਡਾਇਰੈਕਟਰ ਨਵਦੀਪ ਕੌਰ ਅਤੇ ਪਿ੍ੰਸੀਪਲ ਜਸਵਿੰਦਰ ਸੇਠੀ ਵੀ ਸ਼ਾਮਿਲ ਸਨ | ਇਸ ਮੌਕੇ ਪਿ੍ੰਸੀਪਲ ਜਸਵਿੰਦਰ ਸੇਠੀ ਨੇ ਦੱਸਿਆ ਕਿ ਸਾਡਾ ਮੁੱਖ ਉਦੇਸ਼ ਹੈ ਕਿ ਬੱਚਿਆਂ ਵਿਚ ਛੋਟੀ ਉਮਰੇ ਆਤਮ-ਵਿਸ਼ਵਾਸ ਵਧਾਉਣਾ ਤੇ ਦੇਸ਼ ਪ੍ਰਤੀ ਭਾਵਨਾ ਵਿਕਸਿਤ ਕਰਨਾ ਹੈ | ਇਸ ਪ੍ਰੋਗਰਾਮ 'ਚ ਆਏ ਮੁੱਖ-ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਨਵਦੀਪ ਕੌਰ ਵਲੋਂ ਜੀ ਆਇਆਂ ਆਖਿਆ ਗਿਆ | ਇਸ ਪ੍ਰੋਗਰਾਮ ਵਿਚ ਅੱਵਲ ਆਏ ਬੱਚਿਆਂ ਨੂੰ ਮੈਡਲਾਂ, ਟਰਾਫ਼ੀਆਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀਮਤੀ ਰਮਨੀਕ ਕੌਰ ਅਮਰੀਕਾ, ਪ੍ਰਭਸਿਮਰਨ ਕੌਰ ਚੰਡੀਗੜ੍ਹ, ਅਪਾਰ ਕੌਰ ਭੁੱਲਰ, ਮੈਡਮ ਸੁੁਪ੍ਰੀਤ ਕੌਰ ਅਤੇ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ |