18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਲਾਹੌਰ ਹਾਈ ਕੋਰਟ 'ਚ ਮਨਾਇਆ 556ਵਾਂ ਪ੍ਰਕਾਸ਼ ਪੁਰਬ

ਅਜੀਤ ਡੈਸਕ 07-11-2025
ਅੰਮਿ੍ਤਸਰ, 6 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਡੈਮੋਕ੍ਰੇਟਿਕ ਲਾਅਨ 'ਚ ਭਗਤ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਪ੍ਰਧਾਨਗੀ 'ਚ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ ਉਨ੍ਹਾਂ ਦੇ ਉਪਦੇਸ਼ਾਂ 'ਤੇ ਚਰਚਾ ਕੀਤੀ ਗਈ | ਇਸ ਮੌਕੇ 'ਤੇ ਹਾਜ਼ਰ ਵਕੀਲਾਂ ਵਲੋਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕੇਕ ਕੱਟ ਕੇ ਸਮੂਹ ਜਗਤ ਨੂੰ ਵਧਾਈ ਦਿੱਤੀ ਗਈ | ਇਮਤਿਆਜ਼ ਕੁਰੈਸ਼ੀ ਨੇ ਆਪਣੇ ਸੰਬੋਧਨ ਦੌਰਾਨ ਗੁਰੂ ਨਾਨਕ ਦੇਵ ਜੀ ਦੀਆਂ ਬਗ਼ਦਾਦ, ਮੱਕਾ, ਮਦੀਨਾ ਦੀਆਂ ਯਾਤਰਾਵਾਂ ਅਤੇ ਉੱਥੇ ਮੌਜੂਦ ਸੰਬੰਧਿਤ ਯਾਦਗਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਸਮਾਗਮ ਦੌਰਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਰਾਜਾ ਜ਼ੁਲਕਰਨੈਨ, ਸੁਪਰੀਮ ਕੋਰਟ ਬਾਰ ਦੀ ਕਾਰਜਕਾਰੀ ਕਮੇਟੀ ਦੇ ਸਾਬਕਾ ਮੈਂਬਰ ਗੁਲਾਮਉੱਲਾ ਖਾਨ ਜੋਇਆ ਐਡਵੋਕੇਟ, ਸ਼ੀਆ ਰਾਜਨੀਤਿਕ ਪਾਰਟੀ ਦੇ ਚੇਅਰਮੈਨ ਨਵਾਨ ਬਿਹਾਰ ਸ਼ਾਹ, ਵੱਕਾਰ ਸ਼ਾਹ ਜੰਗੀ, ਸ਼ਾਹਬਾਜ਼ ਰਸ਼ੀਦ ਕੁਰੈਸ਼ੀ, ਰਾਣਾ ਸ਼ਾਹਿਦ, ਖ਼ਾਲਿਦ ਮਹਿਮੂਦ, ਜ਼ਮਾਨ ਖਾਨ ਕੱਕੜ, ਸਿਬਤੈਨ ਬੁਖ਼ਾਰੀ, ਮਲਿਕ ਇਹਤੇਸ਼ਾਮ-ਉਲ-ਹਸਨ, ਮੈਡਮ ਨਸਰੀਨ ਖਟਕ, ਨੂਰ ਮੁਹੰਮਦ ਕਸੂਰੀ ਅਤੇ ਵੱਡੀ ਗਿਣਤੀ 'ਚ ਵਕੀਲ ਹਾਜ਼ਰ ਸਨ | ਸਮਾਗਮ ਨੂੰ ਸੰਬੋਧਨ ਕਰਦਿਆਂ ਹੋਰ ਬੁਲਾਰਿਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਉਪ-ਮਹਾਂਦੀਪ ਦੇ ਸਾਂਝੇ ਅਧਿਆਤਮਿਕ ਅਤੇ ਬੌਧਿਕ ਇਤਿਹਾਸ ਦੇ ਮਹਾਨ ਸੁਧਾਰਕ ਦੇ ਨਾਲ-ਨਾਲ ਸ਼ਾਂਤੀ ਅਤੇ ਮਨੁੱਖਤਾ ਦੇ ਪ੍ਰਚਾਰਕ ਸਨ | ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਸਰਕਾਰ ਬਾਬਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਰਾਸ਼ਟਰੀ ਸਿੱਖਿਆ ਪਾਠਕ੍ਰਮ 'ਚ ਸ਼ਾਮਿਲ ਕਰੇ |
ਪਿਛਲੀ ਖ਼ਬਰ ਵਿਰਸਾ ਵਿਹਾਰ 'ਚ ਨਾਟਕ 'ਸੱਚ ਦਾ ਪਾਂਧੀ' ਦਾ ਕੀਤਾ ਗਿਆ ਮੰਚਨ ਅਗਲੀ ਖ਼ਬਰ ਖਾਲਸਾ ਕਾਲਜ ਵਿਖੇ ਦੋ ਰੋਜ਼ਾ 'ਵਰਮੀਕੰਪੋਸਟਿੰਗ ਟ੍ਰੇਨਿੰਗ ਵਰਕਸ਼ਾਪ' ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।