02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪੰਜਾਬ ਸਰਕਾਰ ਕਾਰੋਬਾਰੀਆਂ ਦਾ ਰੋਕਿਆ ਜੀ. ਐੱਸ. ਟੀ. ਰਿਫੰਡ ਜਾਰੀ ਕਰੇ : ਪ੍ਰਧਾਨ ਵਿਕਾਸ ਖੰਨਾ

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਵਿਕਾਸ ਖੰਨਾ, ਨਾਲ ਬੈਠੇ ਜਨਰਲ ਸਕੱਤਰ ਐਡਵੇਕੋਟ ਸੁਨੀਲ ਅਰੋੜਾ, ਸੰਯੁਕਤ ਸਕੱਤਰ ਸੀ. ਏ. ਮਨੋਜ ਮਹਾਜਨ ਤੇ ਹੋਰ | ਅਜੀਤ ਤਸਵੀਰ <br/> 06-11-2025
ਅੰਮਿ੍ਤਸਰ, 5 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਜੀ. ਐੱਸ. ਟੀ. ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਅੰਮਿ੍ਤਸਰ ਦੀ ਮੀਟਿੰਗ ਪ੍ਰਧਾਨ ਵਿਕਾਸ ਖੰਨਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪੰਜਾਬ ਸਰਕਾਰ ਵਲੋਂ ਜੀ. ਐੱਸ. ਟੀ. ਰਿਫੰਡ ਜਾਰੀ ਨਾ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਵਿਕਾਸ ਖੰਨਾ ਨੇ ਦੱਸਿਆ ਕਿ ਕਾਰੋਬਾਰੀਆਂ ਵਲੋਂ ਹਰ ਮਹੀਨੇ ਕਰੋੜਾਂ ਦਾ ਜੀ. ਐੱਸ. ਟੀ. ਪੰਜਾਬ ਸਰਕਾਰ ਨੂੰ ਜਮ੍ਹਾਂ ਕਰਵਾਇਆ ਜਾਂਦਾ ਹੈ, ਲੇਕਿਨ ਜੱਦ ਜੀ. ਐੱਸ. ਟੀ. ਰਿਫੰਡ ਦੇਣ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਸਰਕਾਰ ਦਾ ਨਕਾਰਾਤਮਕ ਰਵਈਆਂ ਕਾਰੋਬਾਰੀਆਂ ਨੂੰ ਪੇ੍ਰਸ਼ਾਨ ਕਰ ਦਿੰਦਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ 5 ਮਹੀਨਿਆਂ ਤੋਂ ਕਾਰੋਬਾਰੀਆਂ ਦਾ 35 ਕਰੋੜ ਦਾ ਰਿਫੰਡ ਰੁਕਿਆ ਹੋਇਆ ਹੈ | ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸਰਕਾਰ ਵਲੋਂ ਕਾਰੋਬਾਰੀਆਂ ਨੂੰ ਰਿਫੰਡ ਜਾਰੀ ਨਹੀਂ ਕੀਤੇ ਜਾ ਰਹੇ | ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵਲੋਂ ਮੁੱਖ ਮੰਤਰੀ, ਵਿੱਤ ਮੰਤਰੀ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਈ.-ਮੇਲ ਰਾਹੀਂ ਅਪੀਲ ਵੀ ਕੀਤੀ ਗਈ ਕਿ ਕਾਰੋਬਾਰੀਆਂ ਦੇ ਜਲਦ ਤੋਂ ਜਲਦ ਰਿਫੰਡ ਜਾਰੀ ਕੀਤਾ ਜਾਣ | ਇਸ ਮੀਟਿੰਗ ਜਨਰਲ ਸਕੱਤਰ ਐਡਵੇਕੋਟ ਸੁਨੀਲ ਅਰੋੜਾ, ਸੰਯੁਕਤ ਸਕੱਤਰ ਸੀ. ਏ. ਮਨੋਜ ਮਹਾਜਨ, ਆਈ. ਟੀ. ਪੀ. ਮਨਮੋਹਨ ਸਿੰਘ ਅਰੋੜਾ, ਐਡਵੋਕੇਟ ਜੀ. ਐੱਸ. ਗਰੋਵਰ, ਐਡਵੋਕੇਟ ਆਰ. ਕੇ. ਉੱਪਲ, ਐਡਵੋਕੇਟ ਨਵੀਨ ਸਹਿਗਲ, ਐਡਵੋਕੇਟ ਨਵੀਨ ਸ਼ਰਮਾ, ਸੀ. ਏ. ਯਥਾਰਥ ਸਹਿਗਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਵਿਖੇ ਪਹਿਲੀ ਵਾਰ ਕੀਤੀ ਦੀਪਮਾਲਾ ਤੇ ਲਾਈਟਾਂ ਦੀ ਸਜਾਵਟ ਅਗਲੀ ਖ਼ਬਰ ਮਾਡਲ ਰੂਸ਼ ਸਿੰਧੂ ਨੇ ਲੈਕਮੇ ਅਕੈਡਮੀ ਪੁਤਲੀਘਰ ਵਿਖੇ ਵਿਦਿਆਰਥੀਆਂ ਨੂੰ ਦਿੱਤੇ ਬਿਊਟੀ ਟਿਪਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।