02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਮਾਡਲ ਰੂਸ਼ ਸਿੰਧੂ ਨੇ ਲੈਕਮੇ ਅਕੈਡਮੀ ਪੁਤਲੀਘਰ ਵਿਖੇ ਵਿਦਿਆਰਥੀਆਂ ਨੂੰ ਦਿੱਤੇ ਬਿਊਟੀ ਟਿਪਸ <br/>

ਅਜੀਤ ਡੈਸਕ 06-11-2025
ਅੰਮਿ੍ਤਸਰ, 5 ਨਵੰਬਰ (ਨਕੁਲ ਸ਼ਰਮਾ)-ਸਥਾਨਕ ਪੁਤਲੀਘਰ ਵਿਖੇ ਸਥਿਤ ਐਪਟੇਕ ਤੋਂ ਮਾਨਤਾ ਪ੍ਰਾਪਤ ਲੈਕਮੇ ਅਕੈਡਮੀ ਵਲੋਂ ਆਯੋਜਿਤ ਇੱਕ ਮਿਲਣ ਸਮਾਰੋਹ ਵਿਚ ਮਿਸ ਇੰਟਰਨੈਸ਼ਨਲ ਇੰਡੀਆ 2025 ਦਾ ਖਿਤਾਬ ਜੇਤੂ ਮਸ਼ਹੂਰ ਮਾਡਲ ਰੂਸ਼ ਸਿੰਧੂ ਨੇ ਸ਼ਿਰਕਤ ਕੀਤੀ, ਜਿਸ ਵਿਚ ਉਨ੍ਹਾਂ ਨੇ ਸਮਾਰੋਹ 'ਚ ਮੌਜੂਦ ਲੈਕਮੇ ਅਕੈਡਮੀ ਦੇ ਵਿਦਿਆਰਥੀਆਂ ਨੂੰ ਮਾਡਲਿੰਗ ਦੀ ਦੁਨੀਆਂ 'ਚ ਆਪਣੇ ਸ਼ੁਰੂਆਤੀ ਸਫ਼ਰ 'ਚ ਆਈਆਂ ਮੁਸ਼ਕਿਲਾਂ ਨੂੰ ਪਾਰ ਕਰਕੇ ਇਕ ਆਮ ਪੱਧਰ ਤੋਂ ਵੱਡੇ ਪੱਧਰ 'ਤੇ ਦੇਸ਼ ਵਿਦੇਸ਼ 'ਚ ਆਪਣੀ ਪਹਿਚਾਣ ਬਣਾਉਣ ਦੇ ਤਜਰਬੇ ਨੂੰ ਸਾਂਝਿਆਂ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਬਿਊਟੀ ਅਤੇ ਫੈਸ਼ਨ ਇੰਡਸਟਰੀ 'ਚ ਵਧ ਰਹੀ ਮੇਕਅੱਪ ਆਰਟਿਸਟਾਂ ਦੀ ਭਾਰੀ ਮੰਗ ਹੋਣ ਕਰਕੇ ਇਹ ਕਹਿਣਾ ਗ਼ਲਤ ਨਹੀਂ ਕਿ ਆਉਣ ਵਾਲੇ ਸਮੇਂ 'ਚ ਮੇਕਅਪ ਆਰਟਿਸਟਾਂ ਦਾ ਬਹੁਤ ਵਧੀਆ ਭਵਿੱਖ ਹੈ | ਉਨ੍ਹਾਂ ਅੱਗੇ ਲੈਕਮੇ ਅਕੈਡਮੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਲੈਕਮੇ ਆਪਣੇ ਆਪ 'ਚ ਇਕ ਵਡਾ ਬ੍ਰਾਂਡ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਕਿੱਤੇ' ਚ ਨਿਪੁੰਨ ਬਣਾਉਣ 'ਚ ਅਕੈਡਮੀ ਦੇ ਟ੍ਰੇਨਰ ਪੂਰੀ ਮਿਹਨਤ ਕਰਦੇ ਹਨ ਜਿਸ ਤੋਂ ਮੈਂ ਖੁਦ ਬਹੁਤ ਪ੍ਰਭਾਵਿਤ ਹੁੰਦੀ ਹਾਂ ਜਿਸ ਕਰਕੇ ਇਹ ਮੇਰੀ ਸਭ ਤੋਂ ਪਹਿਲੀ ਪਸੰਦ ਹੈ |

ਪਿਛਲੀ ਖ਼ਬਰ ਪੰਜਾਬ ਸਰਕਾਰ ਕਾਰੋਬਾਰੀਆਂ ਦਾ ਰੋਕਿਆ ਜੀ. ਐੱਸ. ਟੀ. ਰਿਫੰਡ ਜਾਰੀ ਕਰੇ : ਪ੍ਰਧਾਨ ਵਿਕਾਸ ਖੰਨਾ ਅਗਲੀ ਖ਼ਬਰ ਏਡਿਡ ਸਕੂਲਾਂ ਦੀਆਂ ਅੱਠ ਮਹੀਨੇ ਤੋਂ ਰੁਕੀਆਂ ਤਨਖ਼ਾਹਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।