02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਏਡਿਡ ਸਕੂਲਾਂ ਦੀਆਂ ਅੱਠ ਮਹੀਨੇ ਤੋਂ ਰੁਕੀਆਂ ਤਨਖ਼ਾਹਾਂ <br/>

ਅਜੀਤ ਡੈਸਕ 06-11-2025
ਅੰਮਿ੍ਤਸਰ, 5 ਨਵੰਬਰ (ਗਗਨਦੀਪ ਸ਼ਰਮਾ)-ਏਡਿਡ ਸਕੂਲਾਂ ਦੀਆਂ ਅੱਠ ਮਹੀਨੇ ਤੋਂ ਤਨਖ਼ਾਹਾਂ ਰੁਕੀਆਂ ਪਈਆਂ ਹਨ | ਏਡਿਡ ਸਕੂਲ ਯੂਨੀਅਨ ਵਲੋਂ 7 ਨਵੰਬਰ 2025 ਨੂੰ ਤਰਨ-ਤਾਰਨ ਦੇ ਡੀ. ਸੀ. ਦਫ਼ਤਰ ਵਿਖੇ ਗਿ੍ਫਤਾਰੀਆਂ ਦੇਣ ਦੀ ਚੇਤਾਵਨੀ ਦਿੱਤੀ ਗਈ ਹੈ | ਏਡਿਡ ਸਕੂਲ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਨੇ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ, ਹਾਥੀ ਗੇਟ ਵਿਖੇ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਪਿਛਲੇ ਅੱਠ ਮਹੀਨੇ ਤੋਂ ਏਡਿਡ ਸਕੂਲਾਂ ਦੇ 1700 ਕਰਮਚਾਰੀਆਂ ਦੀਆਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਅਤੇ ਬਿਨਾਂ ਕਾਰਨ ਕੋਈ ਨਾ ਕੋਈ ਨਵੀਂ ਚਿੱਠੀ ਜਾਰੀ ਕਰਕੇ ਗ੍ਰਾਂਟਾਂ ਜਾਰੀ ਕਰਨ 'ਚ ਦੇਰੀ ਕਰ ਰਹੀ ਹੈ | ਉਨ੍ਹਾਂ ਦੋਸ਼ ਲਗਾਏ ਕਿ ਸੂਬਾ ਸਰਕਾਰ, ਏਡਿਡ ਸਕੂਲਾਂ ਦੀਆਂ ਮੈਨੇਜਮੈਂਟਾਂ ਦੇ ਖਾਤੇ ਚੈੱਕ ਕਰਨ ਦੇ ਬਹਾਨੇ ਇਨ੍ਹਾਂ ਵਿਰਾਸਤੀ ਸਕੂਲਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਬੇ-ਲੋੜੀਂਦੇ ਪੱਤਰ ਵਾਪਸ ਲਵੇ ਅਤੇ ਦਸੰਬਰ ਤੱਕ ਦੀਆਂ ਤਨਖ਼ਾਹਾਂ ਜਾਰੀ ਕਰੇ | ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 6 ਨਵੰਬਰ ਤੱਕ ਏਡਿਡ ਸਕੂਲ ਕਰਮਚਾਰੀਆਂ ਦੀਆਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ ਤਾਂ 7 ਨਵੰਬਰ ਨੂੰ ਡੀ. ਸੀ. ਦਫਤਰ ਤਰਨ-ਤਾਰਨ ਵਿਖੇ ਸਮੂਹ ਏਡਿਡ ਸਕੂਲ ਕਰਮਚਾਰੀ ਗਿ੍ਫਤਾਰੀਆਂ ਦੇਣਗੇ ਅਤੇ ਸਮੂਹ ਮੈਨੇਜਿੰਗ ਕਮੇਟੀਆਂ ਦੇ ਕਾਰੈਸਪੋਂਡੈਂਟ ਵੀ ਆਪਣੇ ਪੱਦ ਤੋਂ ਅਸਤੀਫੇ ਦੇਣਗੇ | ਇਸ ਮੌਕੇ ਪਿ੍ੰ: ਵਿਕਾਸ ਪਰਾਸ਼ਰ, ਜਸਵਿੰਦਰ ਸਿੰਘ, ਅਜੇ ਚੌਹਾਨ, ਰਾਜ ਕੁਮਾਰ ਮਿਸ਼ਰਾ, ਜਗਜੀਤ ਸਿੰਘ, ਰਾਜਬਿੰਦਰ ਸਿੰਘ, ਗੁਰਪ੍ਰੀਤ ਸਿੰਘ ਬੇਦੀ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਮਾਡਲ ਰੂਸ਼ ਸਿੰਧੂ ਨੇ ਲੈਕਮੇ ਅਕੈਡਮੀ ਪੁਤਲੀਘਰ ਵਿਖੇ ਵਿਦਿਆਰਥੀਆਂ ਨੂੰ ਦਿੱਤੇ ਬਿਊਟੀ ਟਿਪਸ <br/> ਅਗਲੀ ਖ਼ਬਰ ਸੁਲਤਾਨਵਿੰਡ ਵਿਖੇ 21 ਮੈਂਬਰੀ ਕਮੇਟੀ ਤੇ ਜਥਾ ਸਿਰਲੱਥ ਖ਼ਾਲਸਾ ਦਾ ਸ਼ਲਾਘਾਯੋਗ ਉਪਰਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।