18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਅੰਮਿ੍ਤਸਰ ਦੇ ਸਰਕਾਰੀ ਸਿਵਲ ਹਸਪਤਾਲ 'ਚ ਲੱਗੀ ਅੱਗ, ਵਾਲ-ਵਾਲ ਹੋਇਆ ਬਚਾਅ

ਸਿਵਲ ਹਸਪਤਾਲ 'ਚ ਲੱਗੀ ਅੱਗ ਦਾ ਦਿ੍ਸ਼ ਅਤੇ ਬੁਝਾਏ ਜਾਣ ਉਪਰੰਤ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦੀ ਹੋਈ ਕਰਮਚਾਰੀ ਵੰਦਨਾ | ਤਸਵੀਰਾਂ : ਹਰਜੀਤ ਸਿੰਘ<br/> 23-09-2025

ਅੰਮਿ੍ਤਸਰ, 22 ਸਤੰਬਰ (ਰੇਸ਼ਮ ਸਿੰਘ)-ਅੱਜ ਸਵੇਰੇ ਇਥੇ ਜਲਿ੍ਹਆਂਵਾਲਾ ਬਾਗ ਯਾਦਗਾਰੀ ਜ਼ਿਲ੍ਹਾ ਸਿਵਲ ਹਸਪਤਾਲ 'ਚ ਅਚਾਨਕ ਅੱਗ ਲੱਗਣ ਨਾਲ ਅਫਰਾ ਤਫਰੀ ਮੱਚ ਗਈ ਪਰ ਮੌਕਿਆ ਸਿਰ ਅੱਗ 'ਤੇ ਕਾਬੂ ਪਾ ਲਏ ਜਾਣ ਕਾਰਨ ਬਚਾਅ ਹੋ ਗਿਆ ਤੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ | ਇਹ ਅੱਗ ਬੱਚਾ ਵਾਰਡ ਦੇ ਬਿਲਕੁਲ ਨੇੜੇ ਲੱਗੀ ਜਿਸ ਉਪਰੰਤ ਹਸਪਤਾਲ ਪ੍ਰਸ਼ਾਸਨ ਨੇ ਨਵਜੰਮੇ ਬੱਚਿਆਂ ਨੂੰ ਸਮੇਤ ਮਾਵਾਂ ਤੇ ਹੋਰ ਬੱਚਿਆਂ ਨੂੰ ਤੁਰੰਤ ਸੁਰਖਿਅਤ ਬਾਹਰ ਕੱਢ ਲਿਆਂਦਾ | ਇਸ ਅੱਗ ਕਾਰਨ ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ | ਮਿਲੇ ਵੇਰਵਿਆਂ ਅਨੁਸਾਰ ਅੱਜ ਸਵੇਰੇ 7 ਵਜੇ ਦੇ ਕਰੀਬ ਇਹ ਅੱਗ ਬਲੱਡ ਬੈਂਡ 'ਚ ਰੱਖੇ ਫਰਿੱਜ਼ ਦੇ ਸਰਕਟ ਸ਼ਾਰਟ ਹੋਣ ਤੋਂ ਲੱਗ ਗਈ ਜੋ ਵੇਖਦੇ ਹੀ ਵੇਖਦੇ ਫੈਲ ਗਈ | ਸਟਾਫ ਤੇ ਮਰੀਜ਼ਾਂ 'ਚ ਅਫਰਾ ਤਫਰੀ ਮੱਚ ਗਈ | ਹਸਪਤਾਲ ਦੇ ਸਟਾਫ ਤੇ ਪੈਰਾ ਮੈਡੀਕਲ ਕਾਮਿਆਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਧੂੰਏ ਨੂੰ ਫੈਲਣ ਤੋਂ ਰੋਕਣ ਲਈ ਸ਼ੀਸ਼ੇ ਤੋੜ ਦਿੱਤੇ ਅਤੇ ਅੱਗ ਬੁਝਾਊ ਯੰਤਰਾਂ ਪਾਣੀ ਰੇਤ ਤੇ ਸਿਲੰਡਰਾਂ ਨਾਲ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਤੇ ਫਾਈਰ ਬਿ੍ਗੇਡ ਨੂੰ ਵੀ ਸੂਚਿਤ ਕਰ ਦਿੱਤਾ ਗਿਆ | ਇਸ ਦੇ ਨਾਲ ਹੀ ਨੇੜੇ ਦੀ ਬੱਚਾ ਵਾਰਡ 'ਚ ਦਾਖਲ 15 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆਂਦਾ ਗਿਆ | ਸਿਵਲ ਸਰਜਨ ਡਾ: ਧਵਨ ਨੇ ਮੌਕਿਆ 'ਤੇ ਪੁੱਜ ਕੇ ਵਾਪਰੀ ਘਟਨਾ ਦਾ ਜਾਇਜ਼ਾ ਲਿਆ ਤੇ ਹਸਪਤਾਲ ਕਰਮਚਾਰੀਆਂ ਦੀ ਅੱਗ ਬੁਝਾਉੁਣ ਤੇ ਸਮੇਂ ਸਿਰ ਮਰੀਜ਼ਾਂ ਨੂੰ ਬਾਹਰ ਕੱਢੇ ਜਾਣ ਦੀ ਕਾਰਵਾਈ ਦੀ ਸ਼ਲਾਘਾ ਵੀ ਕੀਤੀ | ਇਸ ਸਬੰਧੀ ਵੰਦਨਾ ਨਾਮ ਦੀ ਕਰਮਚਾਰੀ ਨੇ ਦਸਿਆ ਕਿ ਫਾਇਰ ਬਿ੍ਗੇਡ ਦੇ ਪੁੱਜਣ ਤੋਂ ਪਹਿਲਾਂ ਹੀ ਅੱਗ ਬੁਝਾ ਲਈ ਗਈ |

ਪਿਛਲੀ ਖ਼ਬਰ ਮੇਨ ਬਾਜ਼ਾਰ ਪੱਤੀ ਸੁਲਤਾਨ ਦੀ ਵਿਖੇ ਰਾਮ ਲੀਲ੍ਹਾ ਪੰਡਾਲ ਦੇ ਨਜ਼ਦੀਕ ਲੱਗੇ ਕੂੜੇ ਦੇ ਢੇਰ ਅਗਲੀ ਖ਼ਬਰ ਮਿਡ-ਡੇਅ-ਮੀਲ ਵਰਕਰਾਂ ਵਲੋਂ ਕੇਂਦਰ ਸਰਕਾਰ ਖਿਲ਼ਾਫ ਰੋਸ ਪ੍ਰਦਰਸ਼ਨ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।