06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਪੀੜਤਾਂ ਦੀ ਸਹੂਲਤ ਲਈ ਲਗਾਏ ਗਏ 11 ਮੈਡੀਕਲ ਕੈਂਪਾਂ 'ਚ 24 ਘੰਟੇ ਤਾਇਨਾਤ ਰਹਿਣਗੀਆਂ ਮੈਡੀਕਲ ਟੀਮਾਂ : ਵਧੀਕ ਡੀ.ਸੀ. <br/>

ਅਜੀਤ ਡੈਸਕ 02-09-2025
ਅੰਮਿ੍ਤਸਰ, 1 ਸਤੰਬਰ (ਰੇਸ਼ਮ ਸਿੰਘ)-ਰਾਵੀ ਵਿਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਇਲਾਕੇ ਅਜਨਾਲਾ ਤੇ ਰਮਦਾਸ ਵਿਚ ਲੋਕਾਂ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੀਆਂ ਹਦਾਇਤਾਂ ਉੱਤੇ 11 ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ 'ਚ 24 ਘੰਟੇ ਪੇਸ਼ੇਵਰ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਰਹਿਣਗੀਆਂ | ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਇਸ ਢੰਗ ਨਾਲ ਲਗਾਏ ਜਾ ਰਹੇ ਹਨ ਕਿ ਕਿਸੇ ਵੀ ਪਿੰਡ ਵਿਚੋਂ ਵਿਅਕਤੀ ਨੂੰ ਆਉਣਾ ਆਸਾਨ ਹੋਵੇ ਅਤੇ ਉਸਨੂੰ ਘੱਟ ਤੋਂ ਘੱਟ ਸਮਾਂ ਇਸ ਕੈਂਪ ਵਿਚ ਪਹੁੰਚਣ ਲਈ ਲੱਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਡੀਕਲ ਕੈਂਪਾਂ ਵਿਚ ਸਾਰਾ ਇਲਾਜ ਅਤੇ ਦਵਾਈਆਂ ਮੁਫਤ ਹੋਣਗੀਆਂ | ਉਨ੍ਹਾਂ ਦੱਸਿਆ ਕਿ ਮੈਡੀਕਲ ਕੈਂਪ ਘੋਨੇਵਾਲ ਮਾਛੀਵਾਲ, ਪ੍ਰਾਇਮਰੀ ਹੈਲਥ ਸੈਂਟਰ ਰਮਦਾਸ, ਗੁਰਦੁਆਰਾ ਕੋਟ ਰਜ਼ਾਦਾ, ਹੈਲਥ ਐਂਡ ਵੈਲਨੈਸ ਕਲੀਨਿਕ ਸੂਫੀਆਂ, ਹੈਲਥ ਐਂਡ ਵੈਲਨੈਸ ਕਲੀਨਿਕ ਜਗਦੇਵ ਖੁਰਦ, ਪ੍ਰਾਇਮਰੀ ਹੈਲਥ ਸੈਂਟਰ ਸੁਧਾਰ, ਗੁਰਦੁਆਰਾ ਧਨੰਈ, ਗੁਰਦੁਆਰਾ ਥੋਬਾ, ਫੋਕਲ ਪੁਆਇੰਟ ਚਮਿਆਰੀ ਤੋਂ ਹਰੜ ਖੁਰਦ ਰੋਡ, ਸਿਵਲ ਹਸਪਤਾਲ ਅਜਨਾਲਾ ਅਤੇ ਬਾਉਲੀ ਤੇ ਅੜਾਇਆ ਪਿੰਡ ਦਾ ਕੈਂਪ ਫੌਜ ਦੀ ਸਹਾਇਤਾ ਨਾਲ ਕੋਟ ਮੌਲੀ ਵਿਖੇ ਸ਼ੁਰੂ ਕਰ ਦਿੱਤਾ ਗਿਆ ਹੈ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਮੈਡੀਕਲ ਐਮਰਜੈਂਸੀ, ਜਿਸ ਵਿਚ ਸੱਪ ਦਾ ਡੰਗ ਵੀ ਸ਼ਾਮਿਲ ਹੈ ਅਜਿਹੀ ਹਾਲਤ ਵਿਚ ਕੋਈ ਓਹੜ ਪੋਹੜ ਨਾ ਕਰਨ ਅਤੇ ਤੁਰੰਤ ਇਨ੍ਹਾਂ ਕੈਂਪਾਂ ਵਿਚ ਡਾਕਟਰਾਂ ਕੋਲ ਪਹੁੰਚਣ | ਉਨ੍ਹਾਂ ਅਪੀਲ ਕੀਤੀ ਕਿ ਇਸ ਸੰਬੰਧੀ ਸਾਡੇ ਹੈਲਪਲਾਈਨ ਨੰਬਰ 0183-2229125 'ਤੇ ਸੰਪਰਕ ਕਰਕੇ ਵੀ

ਪਿਛਲੀ ਖ਼ਬਰ ਪਾਕਿ 'ਚ ਭਾਰੀ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ <br/> ਅਗਲੀ ਖ਼ਬਰ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਸਤਲੁਜ ਤੇ ਚਨਾਬ 'ਚ ਤੇਜ਼ ਹੜ੍ਹਾਂ ਦੀ ਚਿਤਾਵਨੀ ਵਿਚਕਾਰ ਪਾਕਿ ਨਾਲ ਕੀਤਾ ਸੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।