ਅੰਮਿ੍ਤਸਰ: 31 ਅਗਸਤ (ਹਰਮਿੰਦਰ ਸਿੰਘ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਅਗਵਾਈ 'ਚ ਭਾਜਪਾ ਵਰਕਰਾਂ ਨੇ ਲੋਕ ਸਭਾ 'ਚ ਕਾਂਗਰਸ ਵਲੋਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ | ਇਸ ਦੌਰਾਨ ਸ੍ਰੀ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਕੱਛ ਤੋਂ ਗੁਹਾਟੀ ਤੱਕ ਬੇਮਿਸਾਲ ਵਿਕਾਸ ਕਾਰਜ ਹੋਏ ਹਨ | ਦੇਸ਼ ਦੀਆਂ ਪ੍ਰਾਪਤੀਆਂ ਅੱਜ ਪੂਰੀ ਦੁਨੀਆ 'ਚ ਗੂੰਜ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਖੌਤੀ 'ਘੁਸਪੈਠੀਆ ਬਚਾਓ ਯਾਤਰਾ' ਦੇਸ਼ ਲਈ ਸ਼ਰਮਨਾਕ ਹੈ | ਇਸ ਮੰਚ ਤੋਂ ਰਾਹੁਲ ਗਾਂਧੀ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਸਵਰਗੀ ਮਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਕੇ ਰਾਜਨੀਤੀ 'ਚ ਸਭ ਤੋਂ ਘਿਣਾਉਣਾ ਕੰਮ ਕੀਤਾ ਹੈ | ਇਹ ਕਾਰਵਾਈ ਨਾ ਸਿਰਫ਼ ਇੱਕ ਮਾਂ ਦਾ ਅਪਮਾਨ ਹੈ, ਸਗੋਂ ਪੂਰੇ ਭਾਰਤੀ ਸਮਾਜ ਦੀ ਪਛਾਣ ਨੂੰ ਵੀ ਠੇਸ ਪਹੁੰਚਾਉਂਦੀ ਹੈ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਚੰਦਰ ਸ਼ੇਖਰ ਸ਼ਰਮਾ, ਕੌਂਸਲਰ ਅਮਨ ਐਰੀ, ਸਾਬਕਾ ਚੇਅਰਮੈਨ ਸੰਜੀਵ ਖੰਨਾ, ਰਾਹੁਲ ਮਹੇਸ਼ਵਰੀ, ਮਾਨਵ ਤਨੇਜਾ, ਕੁਮਾਰ ਅਮਿਤ, ਸੁਖਮਿੰਦਰ ਸਿੰਘ ਪਿੰਟੂ, ਸਰਬਜੀਤ ਸਿੰਘ ਲੁਟੇਰਾ ਸ਼ੰਟੀ, ਰਾਜੇਸ਼ ਕੁਮਾਰ, ਰਾਜੇਸ਼ ਕੁਮਾਰ ਸ਼ਹਿਜ਼ਾਦਾ ਹਾਜ਼ਰ ਸਨ |