07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਰਿਸ਼ਤੇਦਾਰਾਂ ਵਲੋਂ ਤੰਗ ਪ੍ਰੇਸ਼ਾਨ ਕਰਨ 'ਤੇ ਨੌਜਵਾਨ ਲੜਕੀ ਦੁਆਰਾ ਖੁਦਕੁਸ਼ੀ ਦੀ ਅਸਫਲ ਕੋਸ਼ਿਸ਼- ਹਾਲਤ ਗੰਭੀਰ

ਅਜੀਤ ਡੈਸਕ 18-07-2025
ਵੇਰਕਾ, 17 ਜੁਲਾਈ (ਪਰਮਜੀਤ ਸਿੰਘ ਬੱਗਾ)-ਥਾਣਾ ਵੱਲਾ ਖੇਤਰ ਵਿਚ ਮਾਤਾ ਪਿਤਾ ਦੀ ਗ਼ੈਰ ਮੌਜੂਦਗੀ ਵਿਚ ਆਏ ਰਿਸ਼ਤੇਦਾਰਾਂ ਦੁਆਰਾ ਗਾਲੀ ਗਲੋਚ ਅਤੇ ਮਾਨਸਿਕ ਤੌਰ 'ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਦੁਖੀ ਹੋ ਕੇ ਅੱਜ ਸਵੇਰੇ ਇਕ ਨੌਜਵਾਨ ਲੜਕੀ ਨੇ ਜ਼ਹਿਰੀਲਾ ਪਦਾਰਥ ਨਿਘਲ ਲਿਆ, ਜਿਸ ਕਾਰਣ ਉਸਦੀ ਹਾਲਤ ਵਿਗੜਨ ਤੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਉਕਤ ਮਾਮਲੇ ਸੰਬੰਧੀ ਲੜਕੀ ਦੇ ਪਿਤਾ ਬਲਬੀਰ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਗਲੀ ਲਹੌਰੀਆਂ ਪਿੰਡ ਵੱਲਾ ਮਹਿਤਾ ਰੋਡ ਅੰਮਿ੍ਤਸਰ ਨੇ ਦੋਸ਼ ਲਗਾਉਂਦਿਆ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਲੰਘੇ ਦਿਨ ਰਮਦਾਸ ਗਏ ਹੋਏ ਸਨ ਤੇ ਰਾਤ ਉਥੇ ਹੀ ਰੁਕ ਗਏ ਤੇ ਅੱਜ ਸਵੇਰੇ ਜਾਣਕਾਰੀ ਮਿਲਣ 'ਤੇ ਜਦ ਉਹ ਇੱਥੇ ਵੱਲਾ ਪੁੱਜੇ ਤਾਂ ਜਾਣਕਾਰੀ ਮਿਲੀ ਕਿ ਲੰਘੀ ਸ਼ਾਮ ਉਸਦੇ ਦੋਨੋਂ ਬੇਟੇ ਨਜ਼ਦੀਕ ਰਹਿੰਦੇ ਰਿਸ਼ਤੇਦਾਰ ਘਰ ਸੌਣ ਚਲੇ ਗਏ ਸੀ ਤੇ ਘਰ ਵਿਚ ਉਸਦੀਆਂ ਦੋਨੋਂ ਬੇਟੀਆਂ ਇਕੱਲੀਆਂ ਸਨ ਤੇ ਇਸੇ ਦੌਰਾਨ ਉਸ ਦਾ ਭਰਾ ਜਸਬੀਰ ਸਿੰਘ ਜਿਸ ਨਾਲ ਮਕਾਨ ਨੂੰ ਲੈ ਕੇ ਵਿਵਾਦ ਚਲਦਾ ਆ ਰਿਹਾ ਹੈ, ਨੇ ਆਪਣੀ ਪਤਨੀ ਤੇ ਰਿਸ਼ਤੇਦਾਰ ਪੁਲਿਸ ਕਰਮਚਾਰੀ ਨਾਲ ਘਰ ਆਇਆ ਜਿਸਨੇ ਉਸਦੀਆਂ ਬੇਟੀਆਂ ਨੂੰ ਗਾਲੀ ਗਲੋਚ ਕੀਤਾ ਅਤੇ ਮਕਾਨ ਖਾਲੀ ਕਰਨ ਦੀਆਂ ਧਮਕੀਆਂ ਦਿੱਤੀਆਂ | ਜਿਸ ਉਪਰੰਤ ਲੜਕੀ ਨੇ ਅੱਜ ਸਵੇਰੇ ਕੋਈ ਜ਼ਹਿਰੀਲਾ ਪਦਾਰਥ ਨਿਘਲ ਲਿਆ ਜਿਸਦਾ ਪਤਾ ਲੱਗਣ ਤੇ ਛੋਟੀ ਬੇਟੀ ਵਲੋਂ ਰੌਲਾ ਪਾਉਣ ਤੇ ਆਸਪਾਸ ਦੇ ਲੋਕਾਂ ਨੇ ਲੜਕੀ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ | ਲੜਕੀ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਲੜਕੀ ਦੁਆਰਾ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਸੁਸਾਇਡ ਨੋਟ ਵੀ ਲਿਖਿਆ ਗਿਆ ਜਿਸ ਵਿਚ ਉਸਨੇ ਆਪਣੇ ਚਾਚੇ ਚਾਚੀ ਅਤੇ ਇਕ ਪੁਲਿਸ ਮੁਲਾਜ਼ਮ ਵਲੋਂ ਲੰਘੀ ਸ਼ਾਮ ਨੂੰ ਗਾਲੀ ਗਲੋਚ ਕਰਦਿਆਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤੇ ਜਾਣ ਕਾਰਣ ਦੁਖੀ ਹੋ ਕੇ ਜ਼ਹਿਰੀਲਾ ਪਦਾਰਥ ਨਿਘਲਣ ਦੀ ਗੱਲ ਲਿਖੀ ਹੈ, ਜਿਸ ਉਪਰੰਤ ਬਲਬੀਰ ਸਿੰਘ ਨੇ ਸੁਸਾਇਡ ਨੋਟ ਪੁਲਿਸ ਹਵਾਲੇ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ | ਇਸ ਮਾਮਲੇ ਵਿਚ ਦੂਸਰੀ ਧਿਰ ਨਾਲ ਰਾਬਤਾ ਨਾ ਹੋ ਸਕਣ ਉਪਰੰਤ ਥਾਣਾ ਮੁਖੀ ਐੱਸ.ਆਈ. ਗੁਰਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਆਖਿਆ ਕਿ ਲੜਕੀ ਵਲੋਂ ਜ਼ਹਿਰੀਲਾ ਪਦਾਰਥ ਨਿਘਲਣ ਦੀ ਜਾਣਕਾਰੀ ਮਿਲੀ ਹੈ ਜੋ ਇਸ ਵੇਲੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਤੇ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਪਿਛਲੇ 5 ਦਿਨਾਂ ਤੋਂ ਬੰਦ ਹਨ ਵੇਰਕਾ ਫਲਾਈ ਓਵਰ ਪੁਲ ਅਤੇ ਸੜਕ ਵਿਚਕਾਰ ਲੱਗੀਆਂ ਸਟਰੀਟ ਲਾਈਟਾਂ ਅਗਲੀ ਖ਼ਬਰ ਪਹੇ ਦੇ ਰਸਤੇ ਨੂੰ ਲੈ ਕੇ ਹੋਈ ਤਕਰਾਰ ਨੂੰ ਲੈ ਕੇ ਗੰਭੀਰ ਜ਼ਖ਼ਮੀ ਕਰਨ ਦੇ ਲਗਾਏ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।