07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਿਛਲੇ 5 ਦਿਨਾਂ ਤੋਂ ਬੰਦ ਹਨ ਵੇਰਕਾ ਫਲਾਈ ਓਵਰ ਪੁਲ ਅਤੇ ਸੜਕ ਵਿਚਕਾਰ ਲੱਗੀਆਂ ਸਟਰੀਟ ਲਾਈਟਾਂ

ਅਜੀਤ ਡੈਸਕ 18-07-2025
ਵੇਰਕਾ, 17 ਜੁਲਾਈ (ਪਰਮਜੀਤ ਸਿੰਘ ਬੱਗਾ)-ਵੇਰਕਾ ਕਸਬੇ ਅਤੇ ਇਥੋਂ ਦੇ ਫਲਾਈਓਵਰ ਪੁੱਲ 'ਤੇ ਲੱਗੀਆਂ ਸਟਰੀਟ ਲਾਈਟਾਂ ਦੇ ਰਾਤ ਵੇਲੇ ਨਾ ਜਗਣ ਕਾਰਨ ਇਸ ਰਸਤੇ ਆਉਣ ਜਾਣ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਮਲਦੀਪ ਸਿੰਘ ਰਾਣਾ, ਦਲਬੀਰ ਸਿੰਘ ਰਾਜੂ, ਪਿ੍ੰ: ਸਰਦਾਰੀ ਲਾਲ, ਜਤਿੰਦਰ ਸਿੰਘ ਸੈਣੀ, ਮੇਜਰ ਸਿੰਘ ਵੇਰਕਾ, ਲਖਵਿੰਦਰ ਸਿੰਘ ਸੰਧੂ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੰਦਾ ਹਸਪਤਾਲ ਤੋਂ ਲੈਕੇ ਮਿਲਕ ਪਲਾਂਟ ਚੌਕ ਤੱਕ ਸੜਕ ਵਿਚਕਾਰ ਅਤੇ ਰੇਲਵੇ ਲਾਈਨਾ ਉਪਰ ਬਣਾਏ ਗਏ ਫਲਾਈਓਵਰ ਪੁੱਲ ਦੇ ਦੋਨਾਂ ਪਾਸੇ ਤੋਂ ਨਗਰ ਨਿਗਮ ਦੁਆਰਾ ਲਗਾਈਆਂ ਗਈਆਂ ਸਟਰੀਟ ਲਾਈਟਾਂ ਤੋਂ ਇਲਾਵਾ ਚੌਕ ਵਿਚ ਲੱਗੀਆਂ ਵੱਡੀਆਂ ਲਾਈਟਾਂ ਦੇ ਪਿੱਛਲੇ ਪੰਜ ਦਿਨ ਤੋਂ ਰਾਤ ਵੇਲੇ ਬੰਦ ਰਹਿਣ ਨਾਲ ਇਸ ਸੜਕੀ ਮਾਰਗ ਰਾਹੀਂ ਆਉਣ-ਜਾਣ ਵਾਲੇ ਵਾਹਨ ਚਾਲਕਾਂ ਅਤੇ ਫਲਾਈਓਵਰ ਪੁੱਲ ਦੇ ਨਾਲ ਛੱਡੀ ਗਈ ਸਰਵਿਸ ਲਾਈਨ ਵਿਚ ਹਨੇਰਾ ਹੋਣ 'ਤੇ ਚੱਲ ਰਹੇ ਬਰਸਾਤੀ ਮੌਸਮ ਕਾਰਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਵੱਲ ਨਗਰ ਨਿਗਮ ਦੁਆਰਾ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਜਿਨ੍ਹਾਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਇਨ੍ਹਾਂ ਲਾਈਟਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ | ਇਸ ਮਾਮਲੇ ਵਿਚ ਬਲਾਕ ਕਾਂਗਰਸ ਕਮੇਟੀ ਵੇਰਕਾ ਦੇ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਨਵਦੀਪ ਸਿੰਘ ਹੁੰਦਲ ਨਾਲ ਸੰਪਰਕ ਕਰਨ ਤੇ ਉਨ੍ਹਾਂ ਆਖਿਆ ਕਿ ਸਟਰੀਟ ਲਾਈਟਾਂ ਦੀ ਸਮੱਸਿਆ ਸੰਬੰਧੀ ਉਨ੍ਹਾਂ ਦੁਆਰਾ ਸ਼ਿਕਾਇਤ ਨਗਰ ਨਿਗਮ ਅੰਮਿ੍ਤਸਰ ਦੇ ਅਧਿਕਾਰੀਆਂ ਕੋਲ ਕੀਤੀ ਗਈ ਸੀ ਤੇ ਦੁਬਾਰਾ ਮੁੜ ਯਾਦ ਕਰਵਾਇਆ ਗਿਆ ਪਰ ਇਸਦੇ ਬਾਵਜ਼ੂਦ ਸਟਰੀਟ ਲਾਈਟਾਂ ਨੂੰ ਚਾਲੂ ਨਹੀਂ ਕਰਵਾਇਆ ਗਿਆ | ਕੌਂਸਲਰ ਹੁੰਦਲ ਨੇ ਕਿਹਾ ਕਿ ਸੜਕ ਕਿਨਾਰੇ ਪੂਰੇ ਇਲਾਕੇ ਵਿਚ ਰਿਫਲੈਕਟਰ ਦੀ ਸਹੂਲਤ ਨਹੀਂ ਹੈ ਅਤੇ ਮੈਟਰੋ ਬੱਸ ਦੇ ਰਸਤੇ ਵਾਲੀ ਸੜਕ ਦੇ ਦੋਨਾਂ ਪਾਸੇ ਦੀ ਗਰਿੱਲਾਂ ਨਾ ਹੋਣ ਕਾਰਨ ਕੋਈ ਨਾ ਕੋਈ ਰਾਤ ਵੇਲੇ ਹਾਦਸਾ ਵਾਪਰਨ ਨਾਲ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਹੈ, ਇਸ ਲਈ ਉਨ੍ਹਾਂ ਨੇ ਵੀ ਨਗਰ ਨਿਗਮ ਅਧਿਕਾਰੀਆਂ ਨੂੰ ਬੰਦ ਸਟਰੀਟ ਲਾਈਟਾਂ ਨੂੰ ਪਹਿਲ 'ਤੇ ਚਾਲੂ ਕਰਵਾਉਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਗਰਲਜ ਸੀ: ਸੈਕੰ: ਸਕੂਲ ਦੀਆਂ ਖਿਡਾਰਨਾਂ ਨੇ ਰਗਬੀ ਖੇਡ ਮੁਕਾਬਲੇ 'ਚ ਮੱਲਾਂ ਮਾਰੀਆਂ <br/> ਅਗਲੀ ਖ਼ਬਰ ਰਿਸ਼ਤੇਦਾਰਾਂ ਵਲੋਂ ਤੰਗ ਪ੍ਰੇਸ਼ਾਨ ਕਰਨ 'ਤੇ ਨੌਜਵਾਨ ਲੜਕੀ ਦੁਆਰਾ ਖੁਦਕੁਸ਼ੀ ਦੀ ਅਸਫਲ ਕੋਸ਼ਿਸ਼- ਹਾਲਤ ਗੰਭੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।