ਮਜੀਠਾ, 17 ਜੁਲਾਈ (ਮਨਿੰਦਰ ਸਿੰਘ ਸੋਖੀ)-ਤਲਬੀਰ ਸਿੰਘ ਗਿੱਲ ਨੂੰ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਮਜੀਠਾ ਦਾ ਹਲਕਾ ਇੰਚਾਰਜ ਬਣਾਉਣ 'ਤੇ ਹਲਕੇ ਵਿਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਪਾਰਟੀ ਵਰਕਰਾਂ ਦੇ ਹੌਂਸਲੇ ਬੁਲੰਦ ਹਨ | ਹਲਕੇ ਵਿਚ ਪਿੰਡ ਪੱਧਰ 'ਤੇ ਪੰਚਾਇਤਾਂ ਅਤੇ ਮੁਹਤਬਰ ਤਲਬੀਰ ਸਿੰਘ ਗਿੱਲ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਪੁੱਜ ਰਹੇ ਹਨ | ਇਸੇ ਤਹਿਤ ਪਿੰਡ ਮੱਧੀਪੁਰਾ ਦੇ ਸਮੂਹ ਪੰਚਾਇਤ ਮੈਂਬਰ ਸਮੇਤ ਸਰਪੰਚ ਨੇ ਤਲਬੀਰ ਸਿੰਘ ਗਿੱਲ ਨੂੰ ਹਲਕਾ ਇੰਚਾਰਜ ਬਨਣ 'ਤੇ ਵਧਾਈ ਦਿੱਤੀ ਮੂੰਹ ਮਿੱਠਾ ਕਰਾਇਆ ਅਤੇ ਸਨਮਾਨਿਤ ਕੀਤਾ | ਸਮੁੱਚੀ ਪੰਚਾਇਤ ਨੇ ਤਲਬੀਰ ਸਿੰਘ ਗਿੱਲ ਨੂੰ ਭਰੋਸਾ ਦਿਵਾਇਆ ਕਿ ਆਉਂਦੀਆਂ ਵਿਧਾਨ ਸਭਾ ਚੋਣਾ ਵਿਚ ਉਨ੍ਹਾਂ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਗੇ | ਪਿੰਡ ਮੱਧੀਪੁਰਾ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮਜੀਠਾ ਵਿਚ ਤਲਬੀਰ ਸਿੰਘ ਗਿੱਲ ਦੇ ਆਉਣ ਨਾਲ ਸਾਰੇ ਸਮੀਕਰਣ ਹੀ ਬਦਲ ਗਏ ਹਨ, ਪਾਰਟੀ ਵਰਕਰਾਂ ਵਿਚ ਨਵੀਂ ਚੇਤਨਾ ਭਰ ਗਈ ਹੈ | ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਤਲਬੀਰ ਸਿੰਘ ਗਿੱਲ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਪਿੰਡ ਵਿਚ ਵਿਕਾਸ ਕਾਰਜਾਂ ਵਿਚ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕਾਂ ਦੀਆਂ ਆਮ ਮੁਸ਼ਕਲਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ | ਕਿਸੇ ਵੀ ਵਰਕਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ | ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਦੇ ਨਾਲ ਮੁੱਖਾ ਸਿੰਘ, ਜਗੀਰ ਸਿੰਘ, ਹਰਜਿੰਦਰ ਸਿੰਘ, ਸੰਤੋਖ ਸਿੰਘ, ਅਮਰਜੀਤ ਸਿੰਘ, ਜੱਸਾ ਸਿੰਘ ਸਾਰੇ ਪੰਚ, ਮੰਗਾ ਸਿੰਘ, ਹਰਦੇਵ ਸਿੰਘ, ਹਰਜਿੰਦਰ ਸਿੰਘ, ਬਸ਼ੀਰ, ਸਰਮੇਲ ਸਿੰਘ, ਸੁੱਖਾ ਮਸੀਹ, ਗੁਰਵਿੰਦਰ ਸਿੰਘ, ਕੇਵਲ ਸਿੰਘ, ਭੁਪਿੰਦਰ ਸਿੰਘ ਭੰਗਵਾਂ ਬਲਾਕ ਪ੍ਰਧਾਨ, ਬਲਜੀਤ ਸਿੰਘ ਭੰਗਵਾਂ, ਜਸਬੀਰ ਸਿੰਘ ਭੰਗਵਾਂ ਕਿਸਾਨ ਆਗੂ, ਜਸਵਿੰਦਰ ਸਿੰਘ ਭੰਗਵਾਂ ਆਦਿ ਹਾਜ਼ਰ ਸਨ |