ਮਜੀਠਾ, 17 ਜੁਲਾਈ (ਜਗਤਾਰ ਸਿੰਘ ਸਹਿਮੀ)-ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਲੁੱਧੜ ਦੇ ਸਰਕਾਰੀ ਮਿਡਲ ਤੇ ਸਰਕਾਰੀ ਐਲੀਮੈਂਟਰੀ ਸਕੂਲਾਂ ਅਤੇ ਗੋਪਾਲਪੁਰ ਦੇ ਸਰਕਾਰੀ ਹਾਈ ਸਕੂਲ ਦੀਆਂ ਮੈਨੇਜਮੈਂਟ ਕਮੇਟੀਆਂ ਦਾ ਗਠਨ ਸਕੂਲ ਵਿਕਾਸ ਨਿਗਰਾਨ ਅਤੇ ਮੈਂਬਰ ਸਿੱਖਿਆ ਸੁਧਾਰਕ ਸਰਪੰਚ ਰਾਜ ਕੁਮਾਰ ਲੁੱਧੜ ਦੀ ਸੁਚੱਜੀ ਅਗਵਾਈ ਹੇਠ ਹੈਡਮਾਸਟਰ ਗੁਰਿੰਦਰਜੀਤ ਸਿੰਘ, ਹੈਡਮਾਸਟਰ ਓਾਕਾਰ ਸਿੰਘ ਅਤੇ ਹੈਡਮਾਸਟਰ ਗੁਰਪ੍ਰੀਤ ਸਿੰਘ ਨਾਗਕਲਾਂ ਵਲੋਂ ਬੜੀ ਪਾਰਦਰਸ਼ਤਾ ਨਾਲ ਕੀਤਾ ਗਿਆ | ਇਨ੍ਹਾਂ ਕਮੇਟੀਆਂ ਦੀ ਨਿਯੁਕਤੀ ਵਿਚ ਸਰਕਾਰੀ ਮਿਡਲ ਸਕੂਲ ਲੁੱਧੜ ਦੀ ਚੇਅਰਪਰਸਨ ਵਜੋਂ ਹਰਪ੍ਰੀਤ ਕੌਰ ਭਗਤ, ਸਰਕਾਰੀ ਐਲੀਮੈਂਟਰੀ ਸਕੂਲ ਲੁੱਧੜ ਦੀ ਚੇਅਰਪਰਸਨ ਵਜੋਂ ਸ੍ਰੀਮਤੀ ਰੈਨੂੰ ਅਤੇ ਸਰਕਾਰੀ ਹਾਈ ਸਕੂਲ ਗੋਪਾਲਪੁਰ ਦੇ ਚੇਅਰਮੈਨ ਵਜੋਂ ਰਾਜ ਕੁਮਾਰ ਨੂੰ ਚੁਣਿਆ ਗਿਆ | ਪਿੰਡ ਲੁੱਧੜ ਦੇ ਸਰਕਾਰੀ ਸਕੂਲਾਂ ਦੀਆਂ ਕਮੇਟੀਆਂ ਦੇ ਗਠਨ ਮੌਕੇ ਮੈਂਬਰ ਸਿੱਖਿਆ ਸੁਧਾਰਕ ਰਾਜ ਕੁਮਾਰ ਨੇ ਕਿਹਾ ਕਿ ਕਮੇਟੀਆਂ ਦੇ ਗਠਨ ਦਾ ਮਕਸਦ ਸਕੂਲਾਂ ਦੀ ਸਿੱਖਿਆ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਸੰਬੰਧੀ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨਾ ਹੈ | ਇਸ ਮੌਕੇ ਸਕੂਲਾਂ ਦੇ ਅਧਿਆਪਕ, ਮਾਪੇ ਅਤੇ ਕਮੇਟੀ ਮੈਂਬਰਾਂ ਵਿਚ ਕਲਭੂਸ਼ਨ ਸ਼ਰਮਾ, ਰਾਜਵਿੰਦਰ ਸਿੰਘ ਅÏਲਖ, ਅੰਜਲੀ ਥਾਵਰੀਆ, ਮੈਡਮ ਪੂਨਮ, ਰੁਪਿੰਦਰ ਕੌਰ, ਹਰਪਿੰਦਰ ਪਾਲ ਕੌਰ, ਸਿੰਦਰ ਸਿੰਘ, ਮਨਮੋਹਨ ਸਿੰਘ, ਸੰਦੀਪ ਸਿੰਘ, ਰਾਜਬੀਰ ਕੌਰ, ਰਵਿੰਦਰ ਕੌਰ, ਕਰਮਜੀਤ ਕੌਰ, ਡਿੰਪਲ, ਪਰਮਜੀਤ ਕੌਰ, ਸ੍ਰੀਮਤੀ ਜੋਤੀ, ਤਲਵਿੰਦਰ ਕੌਰ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਪੂਜਾ ਮੋਟਨ ਅਤੇ ਕੈਪਟਨ ਸਿੰਘ ਸਮੇਤ ਹੋਰ ਵੀ ਮੁਹਤਬਰ ਹਾਜ਼ਰ ਸਨ |