07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਠਿਆਲਾ 'ਚ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ <br/>

ਅਜੀਤ ਡੈਸਕ 18-07-2025
ਸਠਿਆਲਾ, 17 ਜੁਲਾਈ (ਜਗੀਰ ਸਿੰਘ ਸਫਰੀ)-ਗੁ: ਧੇੜੇਆਣਾ ਸਾਹਿਬ ਸਠਿਆਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਤੇ ਗੁ: ਸਾਹਿਬ ਦੇ ਸੇਵਾਦਾਰ ਜਥੇ: ਜਸਵਿੰਦਰ ਸਿੰਘ ਡਾਂਗਾ ਨੇ ਦੱਸਿਆ ਕਿ ਗੁ: ਸਾਹਿਬ ਵਿਖੇ ਰਾਤ ਦੇ ਵਕਤ ਅਖੰਡ ਕੀਰਤਨੀ ਜਥੇ ਦੇ ਮੁੱਖ ਸੇਵਾਦਾਰ ਭਾਈ ਜਸਪ੍ਰੀਤ ਸਿੰਘ ਗੋਰਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਕੀਤਾ ਗਿਆ | ਇਸ ਮੌਕੇ ਤੇ ਭਾਈ ਜਸਪ੍ਰੀਤ ਸਿੰਘ ਗੋਰਾ ਨੇ ਸੰਗਤਾਂ ਨੂੰ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਪਿੰਡਾਂ 'ਚ ਗੁਰਮਤਿ ਸਮਾਗਮ ਕੀਤੇ ਜਾਣਗੇ | ਇਸ ਮੌਕੇ ਮੁੱਖ ਗਿਆਨੀ ਸੁੱਚਾ ਸਿੰਘ, ਜਥੇ: ਪਰਮਜੀਤ ਸਿੰਘ ਡਾਂਗਾ, ਸੁਪਰਡੈਂਟ ਨਿਰਮਲ ਸਿੰਘ, ਬਲਦੇਵ ਸਿੰਘ ਤੇ ਬਲਜੀਤ ਸਿੰਘ ਫੌਜੀ ਵਲੋਂ ਅਖੰਡ ਕੀਰਤਨੀ ਜਥੇ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ ਡਾਂਗਾ, ਬਾਬਾ ਸਤਨਾਮ ਸਿੰਘ, ਸੁਖਦੇਵ ਸਿੰਘ ਬੱਲ, ਪਰਮਜੀਤ ਸਿੰਘ ਖੀਵਾ, ਜਸਬੀਰ ਸਿੰਘ ਸੋਢੀ, ਹਰਜਿੰਦਰ ਸਿੰਘ ਜਿੰਦਾ, ਬਾਬਾ ਮੇਜਰ ਸਿੰਘ, ਠੇਕੇਦਾਰ ਕੇਵਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੱਧੀਪੁਰਾ ਦੇ ਸਰਪੰਚ ਅਤੇ ਪੰਚਾਂ ਨੇ ਤਲਬੀਰ ਸਿੰਘ ਗਿੱਲ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਮਹਿਤਾ ਬੀ.ਸੀ.ਏ ਸਮੈਸਟਰ ਛੇਵੇਂ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।