07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਖ਼ਾਲਸਾ ਕਾਲਜ ਮਹਿਤਾ ਬੀ.ਸੀ.ਏ ਸਮੈਸਟਰ ਛੇਵੇਂ ਦਾ ਨਤੀਜਾ ਸ਼ਾਨਦਾਰ ਰਿਹਾ <br/>

ਅਜੀਤ ਡੈਸਕ 18-07-2025
ਚੌਂਕ ਮਹਿਤਾ, 17 ਜੁਲਾਈ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਮਹਿਤਾ ਚੌਂਕ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮਿ੍ਤਸਰ ਵਲੋਂ ਐਲਾਨੇ ਗਏ ਛੇਵੇਂ ਸਮੈਸਟਰ ਦੇ ਨਤੀਜੇ 100% ਰਹੇ | ਜਿਸ ਵਿਚ ਬੀ.ਸੀ.ਏ. ਸਮੈਸਟਰ ਛੇਵਾਂ ਦੀ ਮਨਪ੍ਰੀਤ ਕੌਰ 90%, ਹਰਜੋਤ ਕੌਰ ਅਤੇ ਕੋਮਲਪ੍ਰੀਤ ਕੌਰ 88%, ਕਿਰਨਜੀਤ ਕੌਰ ਅਤੇ ਸਿਮਰਨਜੀਤ ਕੌਰ 86% ਅੰਕ ਪ੍ਰਾਪਤ ਕਰਕੇ ਕਝਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਰਮਨਦੀਪ ਕੌਰ ਅਤੇ ਅਰਮਾਨ ਸਿੰਘ ਨੇ ਵਧੀਆ ਅੰਕ ਹਾਸਿਲ ਕਰਕੇ ਆਪਣੇ ਮਾਪਿਆਂ ਅਤੇ ਕਾਲਜ ਦਾ ਮਾਣ ਵਧਾਇਆ | ਇਸ ਮੌਕੇ ਖੁਸ਼ੀ ਜ਼ਾਹਿਰ ਕਰਦੇ ਹੋਏ ਪਿ੍ੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ | ਇਸ ਸੁਨਹਿਰੀ ਮੌਕੇ 'ਤੇ ਕਾਲਜ ਪਿ੍ੰਸੀਪਲ ਗੁਰਦੀਪ ਸਿੰਘ ਜਲਾਲ ਉਸਮਾਂ, ਪਿ੍ੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਪਿ੍ੰਸੀਪਲ ਡਾ. ਜਤਿੰਦਰ ਸ਼ਰਮਾ, ਕਾਲਜ ਸੁਪਰਡੈਂਟ ਕੁਲਦੀਪ ਕੌਰ, ਪੂਰਤੀ ਸ਼ਰਮਾ, ਪਵਨਦੀਪ ਕੌਰ, ਅਮਨਦੀਪ ਕੌਰ, ਮਨਜੀਤ ਕੌਰ, ਗੁਰਵਿੰਦਰ ਕੌਰ, ਰੁਪਿੰਦਰ ਕੌਰ, ਸੁਪ੍ਰੀਤ ਕੌਰ, ਨਵਨੀਤ ਕੌਰ, ਗੁਰਸ਼ਰਨਪ੍ਰੀਤ ਕੌਰ, ਸੁਖਮਨਦੀਪ ਕੌਰ ਅਤੇ ਕਾਬਲ ਸਿੰਘ ਆਦਿ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਸਠਿਆਲਾ 'ਚ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਸੇਂਟ ਮੇਰੀਜ਼ ਕਾਨਵੈਂਟ ਸਕੂਲ ਮਾਛੀਨੰਗਲ ਵਿਖੇ ਵਣ ਮਹਾਂਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।