ਜਗਦੇਵ ਕਲਾਂ, 17 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਸੇਂਟ ਮੇਰੀਜ਼ ਕਾਨਵੈਂਟ ਸਕੂਲ ਮਾਛੀਨੰਗਲ ਵਿਖੇ ਸਕੂਲ ਦੇ ਡਾਇਰੈਕਟਰ ਫਾਦਰ ਫਿਲਿਕਸ ਸ਼ੇਰਗਿੱਲ ਦੀ ਅਗਵਾਈ ਹੇਠ ਵਣ ਮਹਾਂਉਤਸਵ ਮਨਾਇਆ ਗਿਆ | ਇਸ ਦੌਰਾਨ ਬੂਟੇ ਲਗਾਉਣ ਦਾ ਸ਼ੁਭ ਆਰੰਭ ਸਕੂਲ ਦੇ ਡਾਇਰੈਕਟਰ ਫਾਦਰ ਫਿਲਿਕਸ ਸ਼ੇਰਗਿਲ ਵਲੋਂ ਆਪਣੇ ਹੱਥੀਂ ਪੌਦਾ ਲਗਾ ਕੇ ਕੀਤਾ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਕੰਪਲੈਕਸ ਵਿਚ ਲਗਾਏ ਗਏ ਬੂਟਿਆਂ ਦੀ ਦੇਖਭਾਲ ਕਰਨ ਦਾ ਵਾਅਦਾ ਕੀਤਾ | ਇਸ ਮੌਕੇ ਪਿ੍ੰ: ਸਿਸਟਰ ਮਿਨੀ ਜੋਨ, ਵਾਈਸ ਪਿ੍ੰ: ਸਿਸਟਰ ਰੀਨਾ, ਸਿਸਟਰ ਮਿਲੂਮਾਂ, ਗੁਲਜ਼ਾਰ ਖੋਖਰ, ਕੁਲਦੀਪ ਸਿੰਘ, ਹਰਮਨ ਸਿੰਘ, ਪਰਮਿੰਦਰ ਕੌਰ, ਬਲਜੀਤ ਕੌਰ, ਵੀਰਪਾਲ ਕੌਰ, ਸੰਗੀਤਾ ਕੁਮਾਰੀ, ਰਮਨਦੀਪ, ਸੁਬਿਤਾ, ਕਿਰਨਦੀਪ ਕੌਰ, ਕਰਮਜੀਤ ਕੌਰ, ਕਿਰਨਪ੍ਰੀਤ ਕੌਰ, ਨਿਮਰਤ ਕੌਰ, ਰਮਨਦੀਪ ਕੌਰ, ਡਿੰਪਲ, ਜਸਬੀਰ ਕੌਰ, ਮਮਤਾ, ਹਰਦੀਪ ਕੌਰ, ਰਾਜਵੀਰ ਕੌਰ, ਅਮਰਪ੍ਰੀਤ ਕੌਰ, ਅਮਨਦੀਪ ਕੌਰ, ਸਿਮਰਨਜੀਤ ਕੌਰ ਆਦਿ ਹਾਜ਼ਰ ਸਨ |