07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸੀ. ਐੱਚ. ਸੀ. ਮਾਨਾਂਵਾਲਾ ਵਲੋਂ ਛਾਪਾ ਰਾਮ ਸਿੰਘ ਵਿਖੇ ਬੱਚਿਆਂ ਦਾ ਚੈੱਕਅੱਪ ਕੈਂਪ

ਅਜੀਤ ਡੈਸਕ 18-07-2025
ਨਵਾਂ ਪਿੰਡ, 17 ਜੁਲਾਈ (ਜਸਪਾਲ ਸਿੰਘ)-ਸਿਵਲ ਸਰਜਨ ਅੰਮਿ੍ਤਸਰ ਡਾ: ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾ: ਮਨਜੀਤ ਸਿੰਘ ਰਟੌਲ ਐੱਸ. ਐੱਮ. ਓ. ਦੀ ਸੁਯੋਗ ਉਸਾਰੂ ਅਗਵਾਈ 'ਚ ਸਰਕਾਰੀ ਐਲੀਮੈਂਟਰੀ ਸਕੂਲ ਤੇ ਆਂਗਣਵਾੜੀ ਕੇਂਦਰ ਛਾਪਾ ਰਾਮ ਸਿੰਘ ਸਮੂਹ 'ਚ ਸਰਕਾਰ ਦੇ (ਰਾਸ਼ਟਰੀ ਬਾਲ ਸਵਾਸਤਿਆ ਕਾਰੀਆਕਰਮ) ਪ੍ਰੋਗਰਾਮ ਤਹਿਤ 0 ਤੋਂ 18 ਸਾਲ ਤੱਕ ਬੱਚਿਆਂ ਦਾ ਮੁਫ਼ਤ ਮੈਡੀਕਲ ਚੈੱਕਅਪ ਲਗਾਇਆ ਗਿਆ | ਇਸ ਮੌਕੇ ਆਰ. ਬੀ. ਐੱਸ. ਕੇ. ਮਾਨਾਂਵਾਲਾ ਦੀ ਟੀਮ ਜਿਸ 'ਚ ਡਾ: ਸੁਰਿੰਦਰਪਾਲ ਸਿੰਘ, ਡਾ: ਸਰਿਤਾ ਅਰੋੜਾ, ਡਾ: ਸੋਬੀਆ ਸ਼ਰਮਾ, ਨਿਸ਼ਾਨ ਸਿੰਘ ਫਾਰਮੇਸੀ ਅਫ਼ਸਰ, ਗੁਰਜੀਤ ਸਿੰਘ ਤੇ ਗੁਰਜੀਤ ਕੌਰ ਸਟਾਫ ਨਰਸ ਆਦਿ ਸ਼ਾਮਿਲ ਸਨ | ਇਸ ਮੌਕੇ ਨਿਸ਼ਾਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਰ.ਬੀ.ਐੱਸ.ਕੇ. ਮਾਨਾਂਵਾਲਾ ਅਧੀਨ 100 ਸਕੂਲ ਤੇ 159 ਆਂਗਣਵਾੜੀ ਕੇਂਦਰ ਹਨ ਜਿਨ੍ਹਾਂ 'ਚ ਅਜਿਹੇ ਕੈਂਪ ਲਾਏ ਜਾਣਗੇ | ਇਸ ਮੁੱਖ ਅਧਿਆਪਕਾ ਹਰਪ੍ਰੀਤ ਕੌਰ, ਸੁਖਬੀਰ ਸਿੰਘ ਸ਼ਾਹ, ਸਮੂਹ ਸਕੂਲ ਸਟਾਫ, ਆਂਗਣਵਾੜੀ ਵਰਕਰਜ਼ ਤੇ ਵੱਡੀ ਗਿਣਤੀ 'ਚ ਮਾਪੇ ਤੇ ਮੁਹਤਬਰ ਹਾਜ਼ਰ ਸਨ |
ਪਿਛਲੀ ਖ਼ਬਰ ਸੇਂਟ ਮੇਰੀਜ਼ ਕਾਨਵੈਂਟ ਸਕੂਲ ਮਾਛੀਨੰਗਲ ਵਿਖੇ ਵਣ ਮਹਾਂਉਤਸਵ ਮਨਾਇਆ ਅਗਲੀ ਖ਼ਬਰ ਆੜਤੀ ਐਸੋਸੀਏਸ਼ਨ ਦੀ ਮੰਡੀ ਦੀਆਂ ਮੁਸ਼ਕਿਲਾਂ ਸੰਬੰਧੀ ਪ੍ਰਧਾਨ ਸੁਨੀਲ ਪਾਸੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।