ਅੰਮਿ੍ਤਸਰ, 17 ਜੁਲਾਈ (ਗਗਨਦੀਪ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ, ਗ੍ਰੀਨ ਐਵੀਨਿਊ 'ਚ ਸੈੈਸ਼ਨ 2025-26 ਦੇ ਦਾਖਲੇ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ ਨੂੰ ਕੋਰਸਾਂ ਸੰਬੰਧੀ ਜਾਣਕਾਰੀ ਦੇਣ ਲਈ ਕਾਉਂਸਲਿੰਗ ਡੈੱਸਕ ਵੀ ਸਥਾਪਿਤ ਕੀਤਾ ਗਿਆ ਹੈ | ਕਾਲਜ ਪਿ੍ੰਸੀਪਲ ਡਾ. ਰੀਨਾ ਤਲਵਾੜ ਨੇ ਦੱਸਿਆ ਕਿ ਇਸ ਸਾਲ ਵਿਦਿਆਰਥੀਆਂ ਦਾ ਰੁਝਾਨ ਬੀ. ਸੀ. ਏ., ਬੀ. ਕਾਮ, ਬੀ. ਬੀ. ਏ., ਬੀ. ਏ. ਅਤੇ ਬੀ.ਐੱਸ. ਸੀ. (ਅਰਥ-ਸ਼ਾਸਤਰ, ਕੰਪਿਊਟਰ ਸਾਇੰਸ) ਵਿਚ ਵਧੇਰੇ ਵੇਖਿਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਵੋਕੇਸ਼ਨਲ ਵਿਸ਼ੇ ਭਾਵ ਕਿੱਤਾ-ਮੁੱਖੀ ਵਿਸ਼ੇ ਫੰਕਸ਼ਨਲ ਪੰਜਾਬੀ, ਕੰਪਿਊਟਰ ਐਪਲੀਕੇਸ਼ਨ, ਕਾਸਮੈਟੋਲੋਜੀ ਵੀ ਦਿੱਤੇ ਜਾ ਰਹੇ ਹਨ | ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਰੁਚੀ ਨੂੰ ਦੇਖਦੇ ਹੋਏ ਸਕਿਲ ਬੇਸਡ ਕੋਰਸਿਜ਼-ਕਾਸਮੈਟੋਲੋਜੀ, ਸੰਗੀਤ (ਵੋਕਲ, ਇੰਸਟਰੂਮੈਂਟ), ਕੰਪਿਊਟਰ ਐਪਲੀਕੇਸ਼ਨ, ਕੰਪਿਊਟਰ ਅਕਾਊਟੈਂਸੀ ਅਤੇ ਟੈਲੀ ਸ਼ੁਰੂ ਕੀਤੇ ਗਏ ਹਨ | ਪੋਸਟ ਗ੍ਰੈਜੂਏਸ਼ਨ ਅਧੀਨ ਐੱਮ. ਐੱਸ. ਸੀ. (ਕੰਪਿਊਟਰ ਸਾਇੰਸ), ਪੀਜੀਡੀਸੀਏ ਤੇ ਡਿਪਲੋਮਾ ਇਨ ਕਾਸਮੈਟੋਲੋਜੀ ਲਈ ਵੀ ਵਿਦਿਆਰਥੀ ਰਜਿਸਟਰੇਸ਼ਨ ਕਰਵਾ ਰਹੇ ਹਨ | ਉਨ੍ਹਾਂ ਦੱਸਿਆ ਕਿ ਨਵੇਂ ਦਾਖਲੇ ਲਈ ਰਜਿਸਟਰੇਸ਼ਨ ਕਰਵਾਉਣ ਸਮੇਂ ਵਿਦਿਆਰਥੀਆਂ ਨੂੰ ਮੈਰਿਟ ਦੇ ਆਧਾਰ 'ਤੇ ਪਹਿਲ ਦਿੱਤੀ ਜਾ ਰਹੀ ਹੈ | ਪਿ੍ੰ. ਡਾ. ਤਲਵਾੜ ਨੇ ਦੱਸਿਆ ਕਿ ਇਸ ਸੰਸਥਾ ਦਾ ਸ਼ੁਰੂ ਤੋਂ ਹੀ ਇਹ ਉਦੇਸ਼ ਰਿਹਾ ਹੈ ਕਿ ਕੋਈ ਵਿਦਿਆਰਥੀ ਪੜ੍ਹਾਈ ਤੋਂ ਵਾਂਝਾ ਨਾ ਰਹੇ, ਇਸ ਦੇ ਮੱਦੇਨਜ਼ਰ ਐੱਸ. ਸੀ. ਸ਼੍ਰੇਣੀ ਨਾਲ ਸੰਬੰਧਿਤ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਨਿਸ਼ਕਾਮ ਸੇਵਾ ਸਕਾਲਰਸ਼ਿਪ, ਇੰਦਰਾ ਗਾਂਧੀ ਸਿੰਗਲ ਗਰਲ ਸਕਾਲਰਸ਼ਿਪ, ਧਰਮ ਪ੍ਰਚਾਰ ਕਮੇਟੀ ਸਕਾਲਰਸ਼ਿਪ, ਐਜੂਕੇਟ ਪੰਜਾਬ ਪ੍ਰੋਜੈਕਟ ਲੁਧਿਆਣਾ ਦੀ ਸਕਾਲਰਸ਼ਿਪ, ਰਿਲਾਇੰਸ ਫਾਊਾਡੇਸ਼ਨ ਅੰਡਰ ਗ੍ਰੈਜੂਏਟ ਸਕਾਲਰਸ਼ਿਪ ਆਦਿ ਕਈ ਤਰ੍ਹਾਂ ਦੀਆਂ ਸਕਾਲਰਸ਼ਿਪ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਫਾਦਰ ਲੈੱਸ, ਖਿਡਾਰੀ/ ਖਿਡਾਰਨ, ਲੋੜਵੰਦ ਵਿਦਿਆਰਥੀਆਂ, ਕਾਲਜ ਵਿਚ ਪੜ੍ਹਦੇ ਸਕੇ ਭੈਣ-ਭਰਾਵਾਂ, ਸਰੀਰਕ ਤੌਰ 'ਤੇ ਅਪਾਹਜ ਅਤੇ ਮੈਰਿਟ ਦੇ ਆਧਾਰ 'ਤੇ ਵੀ ਵਿਦਿਆਰਥੀਆਂ ਦੀ ਫੀਸ ਵਿਚ ਰਿਆਇਤ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕਾਲਜ ਦੀਆਂ ਰੈਗੂਲਰ ਕਲਾਸਾਂ 16 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ |