ਚੋਗਾਵਾਂ, 17 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਯੂਥ ਵੈਲਫੇਅਰ ਵਿਭਾਗ ਖਾਲਸਾ ਕਾਲਜ ਅੰਮਿ੍ਤਸਰ ਵਲੋਂ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਾਡੇਸ਼ਨ ਦੀ ਮਦਨਜੀਤ ਸਿੰਘ ਆਰਡੀਟੋਰੀਅਮ ਪ੍ਰੀਤ ਨਗਰ ਵਿਖੇ ਨਾਟਕ 'ਕਣਕ ਦੀ ਬੱਲੀ' ਦਾ ਮੰਚਨ ਹੋਇਆ | ਇਹ ਨਾਟਕ ਬਲਵੰਤ ਗਾਰਗੀ ਦਾ ਲਿਖਿਆ ਅਤੇ ਪ੍ਰੋਫੈਸਰ ਐੱਮ. ਪੀ. ਮਸੀਹ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਗਿਆ | ਜਿਸਦੇ ਸੰਚਾਲਕ ਪਿ੍ੰਸੀਪਲ ਆਤਮ ਸਿੰਘ ਰੰਧਾਵਾ ਖਾਲਸਾ ਕਾਲਜ ਅੰਮਿ੍ਤਸਰ ਹਨ | ਇਸ ਨਾਟਕ ਵਿਚ ਜਦੋਂ ਤੁਸੀਂ ਆਲੇ ਦੁਆਲੇ ਖੇਤਾਂ ਵਿਚ ਕਣਕ ਬੀਜਦੇ ਹੋ, ਤਾਂ ਜਦੋਂ ਸਿੱਟੇ ਉੱਗਦੇ ਹਨ ਉਹ ਦਾਣਿਆਂ ਭਰਪੂਰ ਹੁੰਦੇ ਹਨ | ਜਦੋਂ ਉਸ ਨੂੰ ਕਿਤੇ ਅੰਗਿਆਰੀ ਲੱਗ ਜਾਵੇ ਤਾਂ ਉਹ ਕਿਸੇ ਕੰਮ ਦੀ ਨਹੀਂ ਰਹਿੰਦੀ | ਇਸ ਨਾਟਕ ਵਿਚ ਉਹ ਚਿੱਤਰ ਸਾਡੇ ਸਮਾਜ ਦਾ ਪੇਸ਼ ਕੀਤਾ ਗਿਆ | ਜਿਸ ਨੂੰ ਰੰਗ ਮੰਚ ਦੀ ਟੀਮ ਨੇ ਬਾਖੂਬੀ ਨਿਭਾਇਆ | ਇਸ ਮੌਕੇ ਪ੍ਰੋਫੈਸਰ ਐੱਮ.ਪੀ. ਮਸੀਹ ਨੇ ਕਿਹਾ ਕਿ ਇਸ ਨਾਟਕ ਵਿਚ ਸਾਰੇ ਕਲਾਕਾਰਾਂ ਨੇ ਪਹਿਲੀ ਵਾਰੀ ਪੇਸ਼ਕਾਰੀ ਕੀਤੀ ਹੈ | ਪ੍ਰੋਗਰਾਮ ਦੇ ਅਖ਼ੀਰ ਵਿਚ ਫਾਊਾਡੇਸ਼ਨ ਦੇ ਪ੍ਰਧਾਨ ਸ: ਹਿਰਦੇਪਾਲ ਸਿੰਘ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਦਵਿੰਦਰ ਸਿੰਘ ਯੂਥ ਵੈਲਫੇਅਰ, ਸਰਪੰਚ ਮੁਖਤਾਰ ਸਿੰਘ ਭੰਗਵਾ, ਮਨਪ੍ਰੀਤ ਸਿੰਘ ਭੰਗੂ, ਸਿਕੰਦਰ ਦਾਨੀਏਲ, ਸੁਖਰਾਜ ਸਿੰਘ ਰਾਜੂ ਆਦਿ ਹਾਜ਼ਰ ਸਨ |