ਸਠਿਆਲਾ, 17 ਜੁਲਾਈ (ਜਗੀਰ ਸਿੰਘ ਸਫਰੀ)-ਕਸਬਾ ਸਠਿਆਲਾ ਵਿਖੇ ਪੰਜ ਪੀਰਾਂ ਦੀ ਦਰਗਾਹ 'ਤੇ ਮੁੱਖ ਸੇਵਾਦਾਰ ਬਾਬਾ ਮਹਿੰਦਰ ਸਿੰਘ ਦੀ ਅਗਵਾਈ ਵਿਚ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ | ਇਸ ਬਾਰੇ ਮੇਲਾ ਕਮੇਟੀ ਦੇ ਪ੍ਰਧਾਨ ਇਕਬਾਲ ਸਿੰਘ ਬੱਲ ਤੇ ਮੁੱਖ ਸੇਵਾਦਾਰ ਬਾਬਾ ਮਹਿੰਦਰ ਸਿੰਘ, ਬਾਬਾ ਕੇਵਲ ਸ਼ਾਹ ਨੇ ਦੱਸਿਆ ਹੈ ਕਿ ਪੰਜ ਪੀਰ ਬਾਬਾ ਤਿੱਤਰ ਸ਼ਾਹ ਦੀ ਯਾਦ 'ਚ 20 ਜੁਲਾਈ ਦਿਨ ਐਤਵਾਰ ਨੂੰ ਸਾਲਾਨਾ ਜੋੜ ਮੇਲੇ 'ਤੇ ਪੀਰਾਂ ਦੀ ਦਰਗਾਹ 'ਤੇ ਚਾਦਰ ਦੀ ਰਸਮ ਅਦਾ ਕਰਨ ਉਪਰੰਤ ਸਭਿਆਚਾਰਕ ਪ੍ਰੋਗਰਾਮ ਹੋਵੇਗਾ ਅਤੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਹੋਣਗੇ | ਇਸ ਮੌਕੇ ਸਰਪੰਚ ਚਰਨਜੀਤ ਸਿੰਘ ਭੱਟੀ, ਸਾਬਕਾ ਸਰਪੰਚ ਦਲਵਿੰਦਰ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ ਭੱਟੀ, ਪਰਮਜੀਤ ਸਿੰਘ ਸਿਤਾਰਾ, ਪ੍ਰੋ: ਬਲਜਿੰਦਰ ਸਿੰਘ, ਪ੍ਰਧਾਨ ਦਿਲਬਾਗ ਸਿੰਘ, ਮਾ: ਜਗੀਰ ਸਿੰਘ, ਬਲਦੇਵ ਸਿੰਘ, ਕਰਮ ਸਿੰਘ, ਜੱਸਾ ਸਿੰਘ, ਮਨਦੀਪ ਸਿੰਘ, ਪ੍ਰਭਜੋਤ ਸਿੰਘ ਨੰਬਰਦਾਰ ਜਤਿੰਦਰ ਸਿੰਘ, ਠੇਕੇਦਾਰ ਹਰਬੰਸ ਸਿੰਘ, ਸਤਨਾਮ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |