ਅੰਮਿ੍ਤਸਰ, 17 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਰਿਆਮ ਸਿੰਘ, ਇੰਚਾਰਜ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਵੇਰਕਾ ਦੀ ਰਹਿਨੁਮਾਈ ਹੇਠ ਡੇਅਰੀ ਫਾਰਮਰਾਂ ਨੂੰ ਦੋ ਹਫਤੇ ਡੇਅਰੀ ਸਿਖਲਾਈ ਕੋਰਸ 21-7-2025 ਤੋਂ 01-08-2025 ਤੱਕ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਵੇਰਕਾ ਵਿਖੇ ਚਲਾਇਆ ਜਾ ਰਿਹਾ ਹੈ | ਵਰਿਆਮ ਸਿੰਘ ਨੇ ਦੱਸਿਆ ਕਿ ਡੇਅਰੀ ਸਵੈ ਰੋਜਗਾਰ ਸਿਖਲਾਈ ਸੰਬੰਧੀ ਕੌਂਸਲਿੰਗ 21-07-2025 ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ ਵਿਖੇ ਰੱਖੀ ਗਈ ਹੈ, ਜਿਸ 'ਚ ਦੁੱਧ ਤੋਂ ਦੁੱਧ ਪਦਾਰਥ ਬਣਾਉਣ, ਡੇਅਰੀ ਫਾਰਮ ਦਾ ਪ੍ਰਬੰਧ, ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ, ਅਤੇ ਸੰਤੂਲਿਤ ਪਸ਼ੂ ਖੁਰਾਕ ਸਬੰਧੀ, ਆਧੁਨਿਕ ਤਕਨੀਕ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ | ਇਸ ਸਿਖਲਾਈ ਲਈ ਜ਼ਿਲ੍ਹਾ ਅੰਮਿ੍ਤਸਰ ਦੇ ਚਾਹਵਾਨ ਡੇਅਰੀ ਫਾਰਮਰ 21-7-2025 ਨੂੰ ਪੰਜਵੀ/ਦਸਵੀਂ ਜਾਂ ਬਾਰ੍ਹਵੀਂ ਦਾ ਸਰਟੀਫਿਕੇਟ ਅਧਾਰ ਕਾਰਡ ਸਮੇਤ ਪਾਸਪੋਰਟ ਸਾਈਜ ਫੋਟੋ ਲੈ ਕੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਵੇਰਕਾ ਵਿਖੇ ਸਵੇਰੇ 9 ਵਜੇ ਕਾਉਂਸਲਿੰਗ ਲਈ ਹਾਜ਼ਰ ਹੋਣ |