08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਕੌਂਸਲਰ ਦੇ ਪਤੀ ਅਤੇ ਸੀਵਰਮੈਨਾਂ ਦਰਮਿਆਨ ਹੋਏ ਤਕਰਾਰ ਦਾ ਮਾਮਲਾ ਮੇਅਰ ਕੋਲ ਪਹੁੰਚਿਆ <br/>

ਅਜੀਤ ਡੈਸਕ 18-07-2025
ਅੰਮਿ੍ਤਸਰ, 17 ਜੁਲਾਈ (ਹਰਮਿੰਦਰ ਸਿੰਘ)-ਇਕ ਮਹਿਲਾ ਕੌਂਸਲਰ ਦੇ ਪਤੀ ਅਤੇ ਨਿਗਮ ਦੇ ਸੀਵਰਮੈਨਾਂ ਦਰਮਿਆਨ ਹੋਏ ਤਕਰਾਰ ਹੋਣ ਤੋਂ ਬਾਅਦ ਗੁੱਸੇ ਵਿਚ ਆਏ ਸੀਵਰਮੈਨਾਂ ਨੇ ਨਿਗਮ ਦਫ਼ਤਰ ਵਿਖੇ ਨਾਅਰੇਬਾਜ਼ੀ ਕੀਤੀ | ਜਿਸ ਉਪਰੰਤ ਮੁਲਾਜ਼ਮ ਆਗੂ ਸੁਰਿੰਦਰ ਕੁਮਾਰ ਸੋਨੂੰ ਦੀ ਅਗਵਾਈ ਹੇਠ ਉਹ ਇਹ ਮਾਮਲਾ ਲੈ ਕੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੂੰ ਮਿਲੇ ਅਤੇ ਮੇਅਰ ਵਲੋਂ ਸੀਵਰਮੈਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸ਼ਾਂਤ ਕਰਾਇਆ | ਇਸ ਦੌਰਾਨ ਸੀਵਰਮੈਨਾਂ ਨੇ ਦੋਸ਼ ਲਗਾਇਆ ਕਿ ਮਹਿਲਾ ਕੌਂਸਲਰ ਦੇ ਪਤੀ ਵਲੋਂ ਸੀਵਰਮੈਨ ਸਚਿਨ, ਲੱਕੀ, ਰਵੀ ਕੁਮਾਰ ਨੂੰ ਕਥਿਤ ਤੌਰ 'ਤੇ ਗਾਲੀ ਗਲੋਚ ਕੀਤਾ ਅਤੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਵੀ ਕਹੇ | ਇਸ ਦੌਰਾਨ ਉਨ੍ਹਾਂ ਉਕਤ ਕੌਂਸਲਰ ਦੇ ਪਤੀ ਦੇ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਕਿਹਾ ਜੇਕਰ ਕੌਂਸਲਰ ਦੇ ਪਤੀ ਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸੀਵਰਮੈਨ ਸਾਰਾ ਕੰਮ ਕਾਜ ਠੱਪ ਕਰ ਦੇਣਗੇ | ਇਸ ਦੌਰਾਨ ਮੇਅਰ ਵਲੋਂ ਸੀਵਰਮੈਨਾਂ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਨਿਗਮ ਦਾ ਹਰ ਮੁਲਾਜ਼ਮ ਨਿਗਮ ਦੀ ਰੀੜ੍ਹ ਦੀ ਹੱਡੀ ਹੈ ਅਤੇ ਉਸ ਦੇ ਮਾਣ ਸਨਮਾਨ ਦਾ ਪੂਰਾ ਖਿਆਲ ਰੱਖਿਆ ਜਾਵੇਗਾ |

ਪਿਛਲੀ ਖ਼ਬਰ ਦੋ ਹਫਤੇ ਦੇ ਡੇਅਰੀ ਸਿਖਲਾਈ ਕੋਰਸ ਦੀ ਕੌਂਸਲਿੰਗ 21 ਨੂੰ <br/> ਅਗਲੀ ਖ਼ਬਰ ਕਟੜਾ ਮੋਤੀ ਰਾਮ ਦਾ ਸੇਵਾ ਕੇਂਦਰ ਲਗਾਤਾਰ 12 ਘੰਟੇ ਖੁੱਲੇ੍ਹਗਾ-ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।