ਅੰਮਿ੍ਤਸਰ, 17 ਜੁਲਾਈ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਸਾਊਥ-ਈਸਟ ਦਾ ਇੰਸਟਾਲੇਸ਼ਨ ਸਮਾਰੋਹ ਚੀਫ ਡਿਸਟਿ੍ਕਟ ਐਡਵਾਈਜ਼ਰ ਰੋਟੇਰੀਅਨ ਇੰਜੀਨੀਅਰ ਪੀ. ਐੱਸ. ਗਰੋਵਰ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਇਆ, ਜਿਸ ਵਿਚ ਇੰਜੀਨੀਅਰ ਐੱਸ. ਪੀ. ਸਿੰਘ (ਆਲ ਇੰਡੀਆ ਰੇਡੀਓ) ਨੂੰ ਇਸ ਕਲੱਬ ਦਾ ਦੂਜੀ ਵਾਰ ਪ੍ਰਧਾਨ ਬਨਣ ਦਾ ਮਾਣ ਹਾਸਿਲ ਹੋਇਆ | ਇਸ ਮੌਕੇ ਮੁੱਖ ਮਹਿਮਾਨ ਡਿਸਟਿ੍ਕਟ ਗਵਰਨਰ ਰੋਟੇਰੀਅਨ ਰੋਹਿਤ ਓਬਰਾਏ ਸਨ ਜਦੋਂਕਿ ਆਈਪੀਡੀਜੀ ਡਾ. ਪੀ. ਐੱਸ. ਗਰੋਵਰ, ਚੀਫ ਡਿਸਟਿ੍ਕਟ ਸੈਕਟਰੀ ਡਾ. ਜਸਪ੍ਰੀਤ ਗਰੋਵਰ, ਅਸਿਸਟੈਂਟ ਗਵਰਨਰ ਰੋਟੇਰੀਅਨ ਅਮਨਦੀਪ ਸਿੰਘ ਲੂਥਰਾ, ਪਾਸਟ ਡਿਸਟਿ੍ਕਟ ਗਵਰਨਰ ਰੋਟੇਰੀਅਨ ਗੁਰਜੀਤ ਸਿੰਘ ਸੇਖੋਂ ਅਤੇ ਕਲੱਬ ਦੀ ਪਹਿਲੀ ਔਰਤ ਮਿਸਿਜ਼ ਵਰਿੰਦਰ ਕੌਰ ਮਾਣਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਸਮਾਰੋਹ ਦੀ ਸ਼ੁਰੂਆਤ ਮੌਕੇ ਆਈ. ਪੀ. ਪੀ. ਰੋਟੇਰੀਅਨ ਡਾ. ਅਤੁਲ ਸ਼ਰਮਾ ਨੇ ਆਪਣੇ ਪ੍ਰਧਾਨਗੀ ਕਾਰਜਕਾਲ (2024-25) ਦੌਰਾਨ ਕਰਵਾਈਆਂ ਗਈਆਂ ਸਰਗਰਮੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਮੁੱਖ ਮਹਿਮਾਨ ਡਿਸਟਿ੍ਕਟ ਗਵਰਨਰ ਰੋਟੇਰੀਅਨ ਰੋਹਿਤ ਓਬਰਾਏ ਨੇ ਨਵੇਂ ਪ੍ਰਧਾਨ ਐੱਸ. ਪੀ. ਸਿੰਘ ਨੂੰ ਵਧਾਈ ਦਿੱਤੀ ਅਤੇ ਸੰਬੋਧਨ ਕਰਦਿਆਂ ਦੱਸਿਆ ਕਿ ਹਾਲ ਹੀ 'ਚ ਹਿਮਾਚਲ ਪ੍ਰਦੇਸ਼ 'ਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਰੋਟਰੀ ਵਲੰਟੀਅਰਾਂ ਵਲੋਂ ਲੋੜਵੰਦਾਂ ਤੱਕ ਜ਼ੂਰਰੀ ਸਾਮਾਨ ਪੁੱਜਦਾ ਕੀਤਾ ਗਿਆ, ਜਿਸ ਦੀ ਸ਼ਲਾਘਾ ਉੱਥੋਂ ਦੇ ਮੁੱਖ ਮੰਤਰੀ ਵਲੋਂ ਵੀ ਪ੍ਰੈੱਸ ਸੰਮੇਲਨ ਦੌਰਾਨ ਕੀਤਾ ਗਿਆ | ਨਵ-ਨਿਯੁਕਤ ਪ੍ਰਧਾਨ ਇੰਜੀ. ਐੱਸ. ਪੀ. ਸਿੰਘ ਨੇ ਸਮੁੱਚੀ ਲੀਡਰਸ਼ਿਪ ਵਲੋਂ ਇਕ ਵਾਰ ਮੁੜ ਇਹ ਅਹਿਮ ਜ਼ਿੰਮੇਵਾਰੀ ਸੌਂਪਣ 'ਤੇ ਧੰਨਵਾਦ ਕੀਤਾ | ਇਸ ਮੌਕੇ ਰੋਟੇਰੀਅਨ ਰੋਹਿਤ ਓਬਰਾਏ ਦੀ ਪਤਨੀ ਸ੍ਰੀਮਤੀ ਅਰੁਣਾ ਓਬਰਾਏ ਤੋਂ ਇਲਾਵਾ ਰੋਟੇਰੀਅਨ ਪਦਮਜੀਤ ਸਿੰਘ, ਰੋਟੇਰੀਅਨ ਰਵਿੰਦਰ ਸਿੰਘ, ਰੋਟੇਰੀਅਨ ਸੁਰਜੀਤ ਸਿੰਘ ਸੰਧੂ, ਰੋਟੇਰੀਅਨ ਰੀਨਾ ਸ਼ਰਮਾ, ਰੋਟੇਰੀਅਨ ਰੇਖਾ ਢੰਡ ਆਦਿ ਸੀਨੀਅਰ ਰੋਟੇਰੀਅਨਜ਼ ਵੀ ਮੌਜ਼ੂਦ ਰਹੇ | ਜ਼ਿਕਰਯੋਗ ਹੈ ਕਿ ਐੱਸ. ਪੀ. ਸਿੰਘ ਏ. ਆਈ. ਆਰ. ਇਸ ਤੋਂ ਪਹਿਲਾਂ (2021-22) ਵਿਚ ਰੋਟਰੀ ਕਲੱਬ ਅੰਮਿ੍ਤਸਰ ਸਾਊਥ-ਈਸਟ ਦੇ ਪ੍ਰਧਾਨ ਰਹਿ ਚੁੱਕੇ ਹਨ |