08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਕਟੜਾ ਮੋਤੀ ਰਾਮ ਦਾ ਸੇਵਾ ਕੇਂਦਰ ਲਗਾਤਾਰ 12 ਘੰਟੇ ਖੁੱਲੇ੍ਹਗਾ-ਡੀ. ਸੀ.

ਅਜੀਤ ਡੈਸਕ 18-07-2025
ਅੰਮਿ੍ਤਸਰ, 17 ਜੁਲਾਈ (ਰੇਸ਼ਮ ਸਿੰਘ)-ਲੋਕਾਂ ਦੀ ਸਹੂਲਤ ਅਤੇ ਸਰਕਾਰੀ ਸੇਵਾਵਾਂ ਨੂੰ ਲੋਕਾਂ ਦੀ ਪਹੁੰਚ ਤੱਕ ਆਸਾਨੀ ਨਾਲ ਪੁੱਜਣ ਦੇ ਉਦੇਸ਼ ਨਾਲ ਕਟੜਾ ਮੋਤੀ ਰਾਮ ਅੰਦਰੂਨ ਹਾਥੀ ਗੇਟ ਨਜ਼ਦੀਕ ਆਰੀਆ ਸਮਾਜ ਸਕੂਲ ਲੜਕੀਆਂ ਵਿਖੇ ਸਥਿਤ ਸੇਵਾ ਕੇਂਦਰ ਦਾ ਸਮਾਂ ਵਧਾ ਦਿੱਤਾ ਗਿਆ ਹੈ ਅਤੇ ਇਹ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਲਗਾਤਾਰ 12 ਘੰਟੇ ਖੁੱਲ੍ਹਾ ਰਹੇਗਾ | ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਹ ਫ਼ੈਸਲਾ ਆਮ ਲੋਕਾਂ ਦੀ ਰਾਇ ਅਤੇ ਉਨ੍ਹਾਂ ਦੇ ਰੋਜ਼ਾਨਾ ਰੁਝੇਵਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ | ਜਿਨ੍ਹਾਂ ਲੋਕਾਂ ਨੂੰ ਦਿਨ ਦੌਰਾਨ ਕੰਮ ਕਾਰਨ ਜਾਂ ਹੋਰ ਕਾਰਨਾਂ ਕਰਕੇ ਸੇਵਾ ਕੇਂਦਰ ਆਉਣ ਵਿਚ ਮੁਸ਼ਕਿਲ ਹੁੰਦੀ ਸੀ, ਉਹ ਹੁਣ ਸਵੇਰੇ ਜਾਂ ਸ਼ਾਮ ਨੂੰ ਵੀ ਆਪਣਾ ਕੰਮ ਕਰਵਾ ਸਕਣਗੇ | ਉਨ੍ਹਾਂ ਦੱਸਿਆ ਕਿ ਇਸ ਸੇਵਾ ਕੇਂਦਰ 'ਤੇ ਆਉਣ ਵਾਲੇ ਨਾਗਰਿਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਸੀ | ਇਸ ਕਰਕੇ ਅਧਿਕਾਰੀ ਕੰਮ-ਕਾਜ (ਵਰਕਿੰਗ) ਸਮੇਂ ਨੂੰ ਵਧਾ ਕੇ ਇਨ੍ਹਾਂ ਸੇਵਾਵਾਂ ਦੀ ਪਹੁੰਚ ਹੋਰ ਵੀ ਆਸਾਨ ਅਤੇ ਸੁਚੱਜਾ ਬਣਾਉਣਾ ਚਾਹੁੰਦੇ ਹਨ | ਸੇਵਾ ਕੇਂਦਰ 'ਚ ਸਰਕਾਰੀ ਸੇਵਾਵਾਂ ਜਿਵੇਂ ਕਿ ਆਧਾਰ ਕਾਰਡ, ਜਨਮ-ਮੌਤ, ਜਾਤੀ, ਆਮਦਨ, ਰਿਹਾਇਸ਼ ਪ੍ਰਮਾਣ ਪੱਤਰ, ਮੈਰਿਜ ਸਰਟੀਫਿਕੇਟ, ਪੈਨਸ਼ਨ ਸੰਬੰਧੀ ਸੇਵਾਵਾਂ ਆਦਿ ਵਰਗੀਆਂ 445 ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਹੁਣ ਨਵੀਂ ਸਮਾਂ-ਸੂਚੀ ਅਨੁਸਾਰ ਲੋਕ ਆਪਣੇ ਕੰਮ ਦੇ ਸਮੇਂ ਤੋਂ ਬਾਅਦ ਵੀ ਆਸਾਨੀ ਨਾਲ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣਗੇ |
ਪਿਛਲੀ ਖ਼ਬਰ ਕੌਂਸਲਰ ਦੇ ਪਤੀ ਅਤੇ ਸੀਵਰਮੈਨਾਂ ਦਰਮਿਆਨ ਹੋਏ ਤਕਰਾਰ ਦਾ ਮਾਮਲਾ ਮੇਅਰ ਕੋਲ ਪਹੁੰਚਿਆ <br/> ਅਗਲੀ ਖ਼ਬਰ ਤਹਿਸੀਲਾਂ 'ਚ ਤਕਨੀਕੀ ਸਹਾਇਕਾਂ ਦੀਆਂ ਹੋਈਆਂ ਬਦਲੀਆਂ ਅਗਲੀ ਵਾਰੀ ਕਲਰਕ ਲੱਗਣ ਦੀ ਸੰਭਾਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।