ਅੰਮਿ੍ਤਸਰ, 17 ਜੁਲਾਈ (ਰੇਸ਼ਮ ਸਿੰਘ)-ਈਜ਼ੀ ਰਜਿਟਰੇਸ਼ਨ ਤਹਿਤ ਕੀਤੇ ਜਾ ਰਹੇ ਸੁਧਾਰਾਂ ਦੇ ਮਦੇਨਜ਼ਰ ਤਹਿਸੀਲਾਂ 'ਚ ਕੰਮ ਕਰਨ ਵਾਲੇ ਬਾਹਰੀ ਸਰੋਤ ਦੇ ਤਕਨੀਕੀ ਸਹਾਇਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਜਿਸ ਤਹਿਤ ਅੰਮਿ੍ਤਸਰ 'ਚ ਲੰਮੇ ਸਮੇਂ ਤੋਂ ਤਾਇਨਾਤ ਕੀਤੇ ਮੁਲਾਜ਼ਮਾਂ ਨੂੰ ਬਦਲੇ ਜਾਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਅਤੇ ਜਲਦ ਹੀ ਇਥੇ ਕਲਰਕਾਂ ਤੇ ਹੋਰ ਅਮਲੇ ਦੀਆਂ ਵੀ ਬਦਲੀਆਂ ਹੋਣ ਦੀਆਂ ਕਨਸੋਆਂ ਹਨ | ਅੱਜ ਜ਼ਿਲ੍ਹਾ ਮਾਲ ਅਧਿਕਾਰੀ ਨਵਕੀਰਤ ਸਿੰਘ ਦੇੇ ਦਸਤਖਤਾਂ ਹੇਠ ਜਾਰੀ ਕੀਤੇ ਤਬਦੀਲੀ ਪੱਤਰ ਮੁਤਾਬਕ ਸਿਮਰਨਜੀਤ ਕੌਰ ਅੰਮਿ੍ਤਸਰ-1 ਤੋਂ ਰਾਜਾਸਾਂਸੀ, ਨਵਦੀਪ ਸਿੰਘ ਜੰੰਡਿਆਲਾ ਗੁਰੂ, ਹਰਜੋਤ ਸਿੰਘ ਤਰਸਿੱੱਕਾ ਤੇ ਅੰਮਿ੍ਤਸਰ-2 ਤੋਂ ਜਗਜੀਤ ਸਿੰਘ ਨੂੰ ਲੋਪੋਕੇ, ਦੀਪਕ ਸ਼ਰਮਾ ਨੂੰ ਅਟਾਰੀ, ਰਜਿੰਦਰ ਸਿੰਘ ਨੂੰ ਬਾਬਾ ਬਕਾਲਾ ਸਾਹਿਬ, ਅੰਮਿ੍ਤਸਰ- 3 ਤੋਂ ਸਰਬਜੋਤ ਸਿੰਘ ਨੂੰ ਬਿਆਸ, ਨਰਿੰਦਰ ਸ਼ਰਮਾ ਨੂੰ ਅਜਨਾਲਾ, ਪਲਵਿੰਦਰ ਸਿੰਘ ਨੂੰ ਬਾਬਾ ਬਕਾਲਾ ਸਾਹਿਬ ਤੋਂ ਅੰਮਿ੍ਤਸਰ-1, ਹਰਦੀਪ ਸਿੰਘ ਨੂੰ ੂ ਮਜੀਠਾ ਤੋਂ ਅੰਮਿ੍ਤਸਰ-2, ਮਨਦੀਪ ਸਿੰਘ ਨੂੰ ਅਟਾਰੀ ਤੋਂ ਅੰਮਿ੍ਤਸਰ-1, ਰਾਜਦੀਪ ਸਿੰਘ ਨੂੰ ਲੋਪੋਕੇ ਤੋਂ ਅੰਮਿ੍ਤਸਰ-2, ਰੁਪਿੰੰਦਰ ਕੌਰ ਨੂੰ ਤਰਸਿੱਕਾ ਤੋਂ ਮਜੀਠਾ, ਅਜੈ ਕੁਮਾਰ ਨੂੰ ਬਿਆਸ ਤੋਂ ਤੇ ਸਿਮਰਨਜੀਤ ਸਿੰਘ ਰਾਜਾਸਾਂਸੀ ਤੋਂ ਅੰਮਿ੍ਤਸਰ-3, , ਗਗਨਦੀਪ ਸਿੰਘ ਨੂੰ ਜੰਡਿਆਲਾ ਗੁਰੂ ਤੋਂ ਅੰਮਿ੍ਤਸਰ-1 ਤੇ ਹਰਦਮਨ ਸਿੰਘ ਨੂੰ ਅਜਨਾਲਾ ਤੋਂ ਅੰਮਿ੍ਤਸਰ -2 ਵਿਖੇ ਤਾਇਨਾਤ ਕੀਤਾ ਗਿਆ ਹੈ |