09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮਾਮਲਾ-ਨਗਰ ਪੰਚਾਇਤ ਰਾਜਾਸਾਂਸੀ ਦੀ ਪ੍ਰਧਾਨਗੀ ਦੇ ਵਿਵਾਦ ਦਾ.... ਨਗਰ ਪੰਚਾਇਤ ਰਾਜਾਸਾਂਸੀ 'ਚ ਬੇ-ਭਰੋਸਗੀ ਦੇ ਮਤੇ ਲਈ ਸੱਦੀ ਮੀਟਿੰਗ ਹੋਈ ਰੱਦ

ਅਜੀਤ ਡੈਸਕ 18-07-2025

ਰਾਜਾਸਾਂਸੀ, 17 ਜੁਲਾਈ (ਹਰਦੀਪ ਸਿੰਘ ਖੀਵਾ)-ਨਗਰ ਪੰਚਾਇਤ ਰਾਜਾਸਾਂਸੀ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਬੱਬੂ ਸ਼ਾਹ ਦੀ ਤਾਜਪੋਸ਼ੀ ਹੋਣ ਤੋਂ ਬਾਅਦ ਪ੍ਰਧਾਨ ਬੱਬੂ ਸ਼ਾਹ ਨੂੰ ਬਹੁਮਤ ਦੇ ਕੇ ਪ੍ਰਧਾਨ ਬਨਾਉਣ ਵਾਲੇ ਹੀ ਆਮ ਪਾਰਟੀ ਦੇ ਕੁਝ ਕੌਂਸਲਰ ਕਿਸੇ ਗੱਲ ਨੂੰ ਲੈ ਕੇ ਉਕਤ ਪ੍ਰਧਾਨ ਨਾਲ ਨਾਰਾਜ਼ ਚਲਦੇ ਆ ਰਹੇ ਹਨ | ਜਿਸ ਕਾਰਨ ਕਸਬਾ ਰਾਜਾਸਾਂਸੀ 'ਚ ਆਮ ਆਦਮੀ ਪਾਰਟੀ ਦੋ ਧੜਿਆਂ ਵਿਚ ਵੰਡੀ ਨਜ਼ਰ ਆ ਰਹੀ ਹੈ | ਨਗਰ ਪੰਚਾਇਤ ਰਾਜਾਸਾਂਸੀ 'ਚ ਬੀਤੇ ਤਿੰਨ ਮਹੀਨਿਆਂ ਤੋਂ ਨਗਰ ਪੰਚਾਇਤ ਦੇ ਹਾਊਸ ਦੀ ਬਹੁਮਤ ਨਾਲ ਕੋਈ ਵੀ ਮੀਟਿੰਗ ਨਹੀਂ ਹੋ ਸਕੀ ਤੇ ਰਾਜਾਸਾਂਸੀ ਸ਼ਹਿਰ ਦੇ ਸਾਰੇ ਵਿਕਾਸ ਕਾਰਜ ਠੱਪ ਹੋਏ ਪਏ ਹਨ | ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਹੀ ਸੱਤ ਕੌਂਸਲਰਾਂ ਵੱਲੋਂ ਉਕਤ ਪ੍ਰਧਾਨ ਵਿਰੁੱਧ ਬੇ-ਭਰੋਸਗੀ ਦਾ ਮਤਾ ਲਿਆਂਦਾ ਗਿਆ ਹੈ, ਜਿਸ ਦੀਆਂ ਅਰਜੀਆਂ ਪਹਿਲਾਂ ਉਕਤ ਸੱਤ ਕੌਂਸਲਰਾਂ ਵਲੋਂ ਬੀਤੇ 3 ਜੁਲਾਈ ਨੂੰ ਇਸ ਬੇ-ਭਰੋਸਗੀ ਦਾ ਮਤਾ ਲਿਆਉਣ ਲਈ ਵੱਖ ਵੱਖ ਵਿਭਾਗਾਂ 'ਚ ਡਾਇਰੈਕਟਰ ਸਥਾਨਕ ਸਰਕਾਰ, ਡਿਪਟੀ ਕਮਿਸ਼ਨਰ ਅੰਮਿ੍ਤਸਰ, ਵਧੀਕ ਡਿਪਟੀ ਕਮਿਸ਼ਨਰ ਅਰਬਨ ਲੋਕਲ ਬਾਡੀ, ਐੱਸ. ਡੀ. ਐੱਮ. ਲੋਪੋਕੇ ਤੇ ਕਾਰਜ ਸਾਧਕ ਅਧਿਕਾਰੀ ਰਾਜਾਸਾਂਸੀ ਨੂੰ ਭੇਜੀਆਂ ਗਈਆਂ ਸਨ | ਇਸ ਸੰਬੰਧੀ ਅੱਜ ਬੇ-ਭਰੋਸਗੀ ਦੇ ਮਤੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵਲੋਂ ਉਕਤ 7 ਕੌਂਸਲਰਾਂ ਵਲੋਂ ਭੇਜੀਆਂ ਗਈਆਂ ਅਰਜ਼ੀਆਂ 'ਤੇ ਗੌਰ ਕਰਦਿਆਂ ਅੱਜ ਨਗਰ ਪੰਚਾਇਤ ਰਾਜਾਸਾਂਸੀ ਦਫਤਰ ਵਿਖੇ ਪ੍ਰਧਾਨ ਸਮੇਤ ਸਮੂਹ ਕੌਂਸਲਰਾਂ ਦੀ ਮੀਟਿੰਗ ਨਗਰ ਪੰਚਾਇਤ ਦਫਤਰ ਵਿਖੇ ਕਾਰਜ ਸਾਧਕ ਵਲੋਂ ਸੱਦੀ ਗਈ ਸੀ ਪਰੰਤੂ ਕਾਰਜ ਸਾਧਕ ਅਧਿਕਾਰੀ ਅਨਿਲ ਚੋਪੜਾ ਵਲੋਂ ਇਸ ਮੀਟਿੰਗ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ | ਮੀਟਿੰਗ ਰੱਦ ਕਰਨ ਤੋਂ ਕੁਝ ਸਮਾਂ ਬਾਅਦ ਨਗਰ ਪੰਚਾਇਤ ਦੇ ਪ੍ਰਸ਼ਾਸਨ ਵਲੋਂ ਨਗਰ ਪੰਚਾਇਤ ਦੇ ਬੋਰਡ 'ਤੇ ਇੱਕ ਨੋਟਿਸ ਲਗਾ ਕੇ ਮੀਟਿੰਗ ਰੱਦ ਹੋਣ ਦਾ ਕਾਰਨ ਨਗਰ ਪੰਚਾਇਤ ਦੇ ਪ੍ਰਧਾਨ ਅਰਵਿੰਦਰ ਸਿੰਘ ਬੱਬੂ ਸ਼ਾਹ ਅਚਾਨਕ ਸਿਹਤ ਖ਼ਰਾਬ ਹੋਣ ਬਾਰੇ ਦੱਸਿਆ ਗਿਆ | ਹੁਣ ਵੇਖਣਾ ਇਹ ਹੋਵੇਗਾ ਕਿ ਆਉਂਦੇ ਦਿਨਾਂ ਵਿਚ ਪਾਰਟੀ ਹਾਈ ਕਮਾਂਡ ਇਸ ਮਾਮਲੇ ਨੂੰ ਕਿਸ ਤਰ੍ਹਾਂ ਨਜਿਠੇਗੀ |

ਪਿਛਲੀ ਖ਼ਬਰ ਨਿੱਰਪਖ ਜਾਂਚ ਲਈ ਭਾਰਤ ਸਰਕਾਰ ਦਾ ਸਾਥ ਜ਼ਰੂਰੀ <br/> ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਿਲੇ... ਅਗਲੀ ਖ਼ਬਰ ਵਰਲਡ ਸਿੱਖ ਚੈਂਬਰ ਆਫ਼ ਕਾਮਰਸ ਦੇ ਅਹੁਦੇਦਾਰਾਂ ਵਲੋਂ ਕਾਰਜਕਾਰੀ ਜਥੇਦਾਰ ਗੜਗੱਜ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।