09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਨਿੱਰਪਖ ਜਾਂਚ ਲਈ ਭਾਰਤ ਸਰਕਾਰ ਦਾ ਸਾਥ ਜ਼ਰੂਰੀ <br/> ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਿਲੇ ਸੰਦੇਸ਼ਾਂ ਨੂੰ ਸਰਕਾਰ ਗੰਭੀਰਤਾ ਨਾਲ ਲਵੇ-ਰਣੀਕੇ

ਅਜੀਤ ਡੈਸਕ 18-07-2025
ਅਟਾਰੀ, 17 ਜੁਲਾਈ (ਰਾਜਿੰਦਰ ਸਿੰਘ ਰੂਬੀ)-ਸਾਰਿਆਂ ਧਰਮਾਂ ਲਈ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੂੰ ਸ਼ਰਾਰਤੀ ਅਨਸਰਾਂ ਵਲੋਂ ਪਿਛਲੇ ਦਿਨਾਂ ਤੋਂ ਨੁਕਸਾਨ ਪਹੁੰਚਾਉਣ ਲਈ ਦਿੱਤੇ ਜਾ ਰਹੇ ਧਮਕੀਆਂ ਭਰੇ ਪੱਤਰ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਇਸ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੀ ਜਿਸ ਨਾਲ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ ਨੇ ਰਹੇ | ਉਨ੍ਹਾਂ ਕਿਹਾ ਕਿ ਸਮੂਹ ਧਰਮਾਂ ਦੇ ਸਾਂਝੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੂੰ ਨੁਕਸਾਨ ਪਹੁੰਚਾਉਣਾ ਤਾਂ ਬੜੇ ਦੂਰ ਦੀ ਗੱਲ ਇਸ ਪਵਿੱਤਰ ਅਸਥਾਨ ਵੱਲ ਕੋਈ ਮਾੜੀ ਨਿਗਾਹ ਵੀ ਨਹੀਂ ਮਾਰ ਸਕਦਾ ਕਿਉਂਕਿ ਦੁਨੀਆਂ ਵਿਚ ਇਕ ਇਹ ਹੀ ਅਸਥਾਨ ਹੈ ਜਿੱਥੇ ਕਿ ਹਰ ਧਰਮ ਦੇ ਲੋਕ ਜੋ ਆਪਣੇ ਲੰਮੇ ਸਮੇਂ ਦਾ ਪੈਂਡਾ ਤੈਅ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮਨ ਨੂੰ ਸ਼ਾਂਤੀ ਲੈਂਦੇ ਮਨੋਕਾਮਨਾਵਾਂ ਪੂਰੀਆਂ ਕਰਦੇ ਹੋਏ ਖੁਸ਼ੀ ਖੁਸ਼ੀ ਆਪਣੇ ਪਰਿਵਾਰਾਂ ਨਾਲ ਵਾਪਸ ਪਰਤਦੇ ਹਨ, ਜਥੇ. ਰਣੀਕੇ ਨੇ ਕਿਹਾ ਕਿ ਪੁਰਾਤਨ ਸਮੇਂ ਵਿਚ ਇਸ ਅਸਥਾਨ ਦੇ ਨੁਕਸਾਨ ਲਈ ਕੋਈ ਵੀ ਜੋ ਆਇਆ ਉਸ ਨੂੰ ਮੂੰਹ ਦੀ ਖਾਣੀ ਪਈ ਤੇ ਇਸ ਅਸਥਾਨ ਤੋਂ ਮੁਆਫ਼ੀ ਮੰਗ ਕੇ ਵਾਪਸ ਪਰਤਣਾ ਪਿਆ ਸੀ, ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਖਸ ਵਲੋਂ ਜੋ ਈਮੇਲ ਰਾਹੀਂ ਸੰਦੇਸ਼ ਭੇਜੇ ਹਨ ਉਸ ਤੇ ਗੌਰ ਕਰਦਿਆਂ ਜਲਦੀ ਤੋਂ ਜਲਦੀ ਦੋਸ਼ੀ ਲੱਭ ਕੇ ਸੰਗਤਾਂ ਦੇ ਸਨਮੁੱਖ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਿਲੇ ਸੰਦੇਸ਼ਾਂ ਨੂੰ ਸਰਕਾਰ ਗੰਭੀਰਤਾ ਨਾਲ ਲਵੇ-ਰਣੀਕੇ ਅਗਲੀ ਖ਼ਬਰ ਮਾਮਲਾ-ਨਗਰ ਪੰਚਾਇਤ ਰਾਜਾਸਾਂਸੀ ਦੀ ਪ੍ਰਧਾਨਗੀ ਦੇ ਵਿਵਾਦ ਦਾ.... ਨਗਰ ਪੰਚਾਇਤ ਰਾਜਾਸਾਂਸੀ 'ਚ ਬੇ-ਭਰੋਸਗੀ ਦੇ ਮਤੇ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।