ਰਾਜਾਸਾਂਸੀ, 17 ਜੁਲਾਈ (ਹਰਦੀਪ ਸਿੰਘ ਖੀਵਾ)-ਹਵਾਈ ਅੱਡਾ ਮਾਰਗ ਦੇ ਨੇੜੇ ਪਿੰਡ ਖੈਰਾਂਬਾਦ ਵਿਖੇ ਬੀਤੀ ਦੇਰ ਰਾਤ ਭਾਰੀ ਮੀਂਹ ਪੈਣ ਕਾਰਨ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ | ਇਸ ਸੰਬੰਧੀ ਪੀੜਤ ਰਾਜਵਿੰਦਰ ਸਿੰਘ ਤੇ ਰਾਜਬੀਰ ਕੌਰ ਨੇ ਦੱਸਿਆ ਕਿ ਉਹ ਪਿੰਡ ਖੈਰਾਂਬਾਦ ਵਿਚ ਗੁਰਦੁਆਰਾ ਬਾਬਾ ਜੀਵਨ ਜੀ ਨੇੜੇ ਆਬਾਦੀ ਵਿਚ ਰਹਿੰਦੇ ਹਨ ਤੇ ਉਹ ਘਰ ਵਿਚ ਬਣੇ ਇਕ ਹੀ ਕਮਰੇ ਵਿਚ ਗੁਜ਼ਾਰਾ ਕਰਦੇ ਸਨ ਤੇ ਉਸ ਕਮਰੇ ਦਾ ਕਰੀਬ 30 ਵਰ੍ਹੇ ਪਹਿਲਾਂ ਉਨ੍ਹਾਂ ਦੇ ਪਿਤਾ ਵਲੋਂ ਲੈਂਟਰ ਪਾ ਕੇ ਦਿੱਤਾ ਗਿਆ ਸੀ | ਜਿਸ ਦੀ ਹਾਲਤ ਹੁਣ ਖਸਤਾ ਹੋਈ ਸੀ | ਬੀਤੇ ਰਾਤ ਜਦ ਉਹ ਆਪਣੇ ਦੋ ਬੱਚਿਆਂ ਨਾਲ ਕਮਰੇ ਵਿਚ ਸੁੱਤੇ ਹੋਏ ਸਨ ਲਗਾਤਾਰ ਮੀਂਹ ਪੈਣ ਕਾਰਨ ਅਚਾਨਕ ਪਹਿਲਾਂ ਲੈਂਟਰ ਦਾ ਹੇਠਾਂ ਵਾਲੇ ਹਿੱਸੇ ਦਾ ਥੋੜਾ ਜਿਹਾ ਮਲਬਾ ਹੇਠਾਂ ਡਿੱਗਾ ਤਾਂ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਕਮਰੇ ਵਿਚੋਂ ਬਾਹਰ ਆ ਗਏ | ਜਦ ਦਿਨ ਚੜਿਆ ਤਾਂ ਕਮਰੇ ਸਾਰੀ ਛੱਡ ਡਿੱਗ ਗਈ | ਜਿਸ ਨਾਲ ਉਨ੍ਹਾਂ ਦਾ ਸਾਰਾ ਘਰੇਲੂ ਸਾਮਾਨ, ਬੱਚਿਆਂ ਦੇ ਕੱਪੜੇ ਤੇ ਖਾਣ ਵਾਲਾ ਰਾਸ਼ਨ ਮਲਬੇ ਹੇਠਾਂ ਦੱਬ ਕੇ ਤਹਿਤ ਨਹਿਸ ਹੋ ਗਿਆ | ਉਕਤ ਗਰੀਬ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀ ਜਥੇਬੰਦੀਆਂ ਕੋਲੋਂ ਮੱਦਦ ਦੀ ਗੁਹਾਰ ਲਾਈ ਹੈ |
ਲਗਾਤਾਰ ਭਾਰੀ ਮੀਂਹ ਪੈਣ ਕਾਰਨ ਖੈਰਾਂਬਾਦ 'ਚ ਗਰੀਬ ਪਰਿਵਾਰ ਦਾ ਘਰ ਹੋਇਆ ਢਹਿ ਢੇਰੀ
ਅਜੀਤ ਡੈਸਕ
18-07-2025