ਅੰਮਿ੍ਤਸਰ, 17 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਵਲੋਂ ਸਤਨਾਮ ਸਿੰਘ ਮਠਾਰੂ ਨੂੰ ਜ਼ਿਲ਼੍ਹਾ ਅੰਮਿ੍ਤਸਰ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਦੌਰਾਨ ਛੇਹਰਟਾ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਵਲੋਂ ਸਤਨਾਮ ਸਿੰਘ ਮਠਾਰੂ ਨੂੰ ਸਨਮਾਨਿਤ ਕੀਤਾ ਗਿਆ ਹੈ | ਆਮ ਆਦਮੀ ਪਾਰਟੀ ਵਲੋਂ ਵਿਸ਼ਵਾਸ ਜਿਤਾਉਣ ਲਈ ਸਤਨਾਮ ਸਿੰਘ ਮਠਾਰੂ ਵਲੋਂ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਮਨੀਸ਼ ਸਿਸੋਦੀਆ, ਅਮਨ ਅਰੋੜਾ, ਅਨੁਰਾਗ ਡਾਂਢਾ, ਦੀਪਕ ਚੌਹਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ, ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਅਤੇ ਸਕੱਤਰ ਮੁਖਵਿੰਦਰ ਸਿੰਘ ਵਿਰਦੀ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ | ਮਠਾਰੂ ਨੇ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਅਵਤਾਰ ਸਿੰਘ ਏ-ਵਨ ਜਿਊਲਰਜ਼ ਵਾਲੇ, ਜੀਤ ਸਿੰਘ ਨਾਮਧਾਰੀ, ਸੁਰੇਸ਼ ਸ਼ਰਮਾ, ਯਸ਼ਪਾਲ, ਸੰਨੀ ਇਲੈਕਟਿ੍ਕ, ਰਮੇਸ਼ ਕੁਮਾਰ, ਜਸਮੀਤ ਸਿੰਘ, ਡਾ. ਰਾਜ ਕੁਮਾਰ, ਐੱਮ. ਟੀ. ਕੇਬਲ ਵਾਲੇ, ਲਾਲ ਸਿੰਘ, ਰਵੀ ਧਵਨ, ਗੁਰਪ੍ਰੀਤ ਗਰੋਵਰ, ਲੱਕੀ ਟੀਵੀ ਵਾਲੇ, ਆਕਾਸ਼ ਕੱਕੜੀਆ, ਹਰਸਿਮਰਨ, ਕਮਲ ਚਾਵਲਾ, ਰਣਜੀਤ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ |
ਸਤਨਾਮ ਸਿੰਘ ਮਠਾਰੂ 'ਆਪ' ਦੇ ਜ਼ਿਲ੍ਹਾ ਮੀਡੀਆ ਇੰਚਾਰਜ ਨਿਯੁਕਤ <br/>
ਅਜੀਤ ਡੈਸਕ
18-07-2025